ਡਾ. ਐਸ.ਪੀ ਸਿੰਘ ਓਬਰਾਏ ਦੇ ਯਤਨਾਂ ਸਦਕਾ ਦੁਬਈ ਤੋਂ ਹੀਰਾ ਸਿੰਘ ਦੀ ਮਿ੍ਤਕ ਦੇਹ ਵਤਨ ਪੁੱਜੀ

 ਪਿਛਲੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਦੁਬਈ ‘ਚ ਕੰਮ ਦੌਰਾਨ ਮਰ ਗਏ ਜਿਲਾ ਤਰਨਤਾਰਨ  ਦੇ ਪਿੰਡ ਮਰਗਿੰਦਪੁਰਾ ਦੇ 25 ਸਾਲਾ ਨੌਜਵਾਨ ਹੀਰਾ ਸਿੰਘ ਦੀ ਿਮ੍ਰਤਕ ਦੇਹ ਸਰਬੱਤ ਦਾ ਭਲਾ ਟਰੱਸਟ ਦੇ ਮੁੱਖੀ ਤੇ ਉੱਘੇ ਸਮਾਜ ਸੇਵਕ ਡਾ. ਐਸ.ਪੀ ਿਸੰਘ ਉਬਰਾਏ ਦੇ ਯਤਨਾਂ ਸਦਕਾ ਅੱਜ ਸ੍ੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੀ ।ਜਿਕਰਯੋਗ ਹੈ ਕਿ ਮਿ੍ਤਕ ਦੇ ਪਿਤਾ ਬੋਹੜ ਸਿੰਘ ਤੇ ਹੋਰਨਾਂ ਪਰਿਵਾਰਕ ਮੈਂਬਰਾਂ ਵੱਲੋਂ ਆਪਣੀ ਬੇਵੱਸੀ ਜਾਹਿਰ ਕਰਦਿਆਂ  ਆਪਣੇ ਪੁੱਤਰ ਦੀ ਮਿ੍ਤਕ ਦੇਹ ਦੁਬਈ ਤੋਂ ਵਾਪਸ ਲੈ ਕੇ ਆਉਣ ਲਈ ਡਾ. ਐਸ.ਪੀ ਸਿੰਘ ਉਬਰਾਏ ਨੂੰ ਬੇਨਤੀ ਕੀਤੀ ਸੀ, ਜਿਸ ਤੇ ਕਾਰਵਾਈ ਕਰਦਿਆਂ ਡਾ. ਓਬਰਾਏ ਨੇ ਦੁਬਈ ਅੰਦਰ ਸਾਰੇ ਜਰੂਰੀ ਕਾਗਜ਼ਆਤ ਤਿਆਰ ਕਰਵਾ ਕੇ ਦਿੱਤੇ ਅਤੇ ਹੀਰਾ ਸਿੰਘ ਦੀ ਮਿ੍ਤਕ ਦੇਹ ਨੂੰ ਭਾਰਤ ਭੇਜਣ ਲਈ ਹਰ ਸੰਭਵ ਯਤਨ ਕੀਤੇ |         ਇਸ ਮੌਕੇ ਟਰੱਸਟ ਦੇ ਮਾਝਾ ਜੋਨ ਦੇ ਪ੍ਧਾਨ ਸੁਖਜਿੰਦਰ ਸਿੰਘ ਹੇਰ ਅਤੇ ਤਰਨ ਤਾਰਨ ਜਿਲਾ ਇਕਾਈ ਦੇ ਪ੍ਧਾਨ ਸੁਖਬੀਰ ਸਿੰਘ ਟਿੱਕਾ ਨੇ ਦੱਸਿਆ ਕਿ ਡਾ ਓਬਰਾਏ ਦੇ ਯਤਨਾਂ ਸਦਕਾ ਹੁਣ ਤੱਕ 47 ਮਿ੍ਤਕ ਦੇਹਾਂ ਦੁਬਈ ਤੋਂ ਭਾਰਤ ਲਿਆਂਦੀਆਂ ਗਈਆਂ ਹਨ|  ਇਸ ਦੌਰਾਨ ਮੌਜ਼ੂਦ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੇ ਡਾ.ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਡਾ.ਓਬਰਾਏ ਦੇ ਯਤਨਾਂ ਸਦਕਾ ਹੀ ਆਪਣੇ ਪੁੱਤਰ ਦੇ ਅੰਤਿਮ ਦਰਸ਼ਨ ਕਰ ਸਕੇ ਹਨ |
ਇਸ ਮੌਕੇ ਯਾਦਵਿੰਦਰ ਸਿੰਘ ਖਹਿਰਾ,ਪਲਵਿੰਦਰ ਸਿੰਘ ਡਿੱਬੀਪੁਰਾ,ਸਾਂਸਦ ਗੁਰਜੀਤ ਔਜਲਾ ਦੇ ਪਰਿਵਾਰ ਚੋਂ ਦੀਦਾਰ ਸਿੰਘ ਬੋਪਾਰਾਏ ਤੋਂ ਇਲਾਵਾ ਮਿ੍ਤਕ ਦੇ ਪਰਿਵਾਰਕ ਮੈਂਬਰ ਮੌਜੂਦ ਸਨ

Be the first to comment

Leave a Reply