ਡਾ: ਜਗਵਿੰਦਰ ਸਿੰਘ ਜੋਧਾ ਨੇ ਪੰਜਾਬ ਖੇਤੀ ਯੂਨੀਵਰਸਿਟੀ ‘ਚ ਸੰਪਾਦਕ (ਪੰਜਾਬੀ) ਦਾ ਚਾਰਜ ਸੰਭਾਲਿਆ

ਲੁਧਿਆਣਾ – ਪੰਜਾਬੀ ਦੇ ਹਰਮਨ ਪਿਆਰੇ ਸ਼ਾਇਰ ਡਾ: ਜਗਵਿੰਦਰ ਸਿੰਘ ਜੋਧਾ ਨੇ ਅੱਜ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਚ ਸੰਪਾਦਕ(ਪੰਜਾਬੀ) ਵਜੋਂ ਕਾਰਜ ਭਾਰ ਸੰਭਾਲ ਲਿਆ ਹੈ।
ਪੰਜਾਬ ਦੇ ਸਿਰਕੱਢ ਕਾਲਜਾਂ ਤੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਚ ਕੰਮ ਕਰਨ ਉਪਰੰਤ ਹੁਣ ਪੱਕੇ ਤੌਰ ਤੇ ਉਹ ਸਹੀ ਸੰਸਥਾ ਚ ਪੁੱਜ ਗਿਆ ਹੈ। ਅੱਜ ਉਸਦੇ ਦਂਫ਼ਤਰ ਚ ਆਸ਼ੀਰਵਾਦ ਦੇਣ ਲਈ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਪਦਮ ਸ਼੍ਰੀ ਡਾ: ਸੁਰਜੀਤ ਪਾਤਰ,ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ,ਜਨਰਲ ਸਕੱਤਰ ਡਾ: ਸੁਰਜੀਤ ਸਿੰਘ,ਗੁਰਭਜਨ ਗਿੱਲ, ਸੁਰਜੀਤ ਜੱਜ, ਡਾ: ਰਣਜੀਤ ਸਿੰਘ,ਸਵਰਨਜੀਤ ਸਵੀ,ਡਾ: ਤਾਰਾ ਸਿੰਘ ਆਲਮ, ਰਣਜੀਤ ਸਿੰਘ ਰਾਣਾ(ਦੋਵੇਂ ਇੰਗਲੈਂਡ ਤੋਂ) ਹਰਵਿੰਦਰ ਸਿੰਘ ਨਾਨਕਸਰੀ, ਡਾ: ਨਿਰਮਲ ਜੌੜਾ, ਗੁਰਪ੍ਰੀਤ ਸਿੰਘ ਤੂਰ, ਤੇਜਪ੍ਰਤਾਪ ਸਿੰਘ ਸੰਧੂ, ਕੰਵਲਜੀਤ ਸਿੰਘ ਸ਼ੰਕਰ, ਰਾਜਦੀਪ ਤੂਰ , ਸਰਬਜੀਤ ਵਿਰਦੀ,ਅਮਰਜੀਤ ਸ਼ੇਰਪੁਰੀ,ਤ੍ਰੈਲੋਚਨ ਲੋਚੀ ਤੇ ਮਨਜਿੰਦਰ ਧਨੋਆ ਪੁੱਜੇ। ਸੰਚਾਰ ਕੇਂਦਰ ਦੀ ਅਪਰ ਨਿਰਦੇਸ਼ਕ ਡਾ: ਜਗਦੀਸ਼ ਕੌਰ ਨੇ ਡਾ: ਜਗਵਿੰਦਰ ਸਿੰਘ ਜੋਧਾ ਨੂੰ ਸਹਿਯੋਗੀ ਸਟਾਫ ਨਾਲ ਮਿਲਵਾਇਆ ਤੇ ਆਸ਼ੀਰਵਾਦ ਦਿੱਤੀ। ਡਾ: ਅਨਿਲ ਸ਼ਰਮਾ ਤੇ ਸੋਹਨ ਸਿੰਘ ਨੇ ਭਰਪੂਰ ਸਹਿਯੋਗ ਦਾ ਵਿਸ਼ਵਾਸ ਦਿਵਾਇਆ।