ਡਾ. ਨੀਰਜ ਭਰਦਵਾਜ ਰਾਸਟਰ ਹਿਤ ਨੂੰ ਸਮਰਪਿਤ ਹੋਕੇ ਕਾਰਜ ਕਰ ਰਹੇ ਹਨ

ਰਾਸਟਰ ਅਤੇ ਸਮਾਜ ਭਗਤੀ ਕੇਵਲ ਸਿਪਾਹੀ ਜਾ ਫੌਜੀ ਬਣਕੇ ਹੀ ਪ੍ਰਗਟ ਨਹੀਂ ਕੀਤੀ ਜਾ ਸਕਦੀ ਸਗੋਂ ਆਪਦੇ ਕਾਰਜ, ਆਪਣੀਆਂ ਜੁਮੇਵਾਰੀਆਂ ਅਤੇ ਫਰਜ, ਇਮਾਨਦਾਰੀ, ਵਫਾਦਾਰੀ ਅਤੇ ਰਾਸਟਰ ਦੇ ਕਾਨੂੰਨ, ਨਿਯਮਾਂ ਅਨੁਸਾਰ ਅਨੁਸਾਸਨ ਵਿੱਚ ਕਰਦੇ ਰਹਿਣਾ ਵੀ ਵੱਡੀ ਦੇਸ ਭਗਤੀ ਹੈ ਇਹ ਵਿਚਾਰ ਮਸੀਹ ਓਲ ਮੁਲੱਕ ਜਨਾਬ ਹਕੀਮ ਅਜਮਲ ਖਾਂਨ ਦੇ 150 ਸਾਲਾਂ ਜਨਮ ਦਿਵਸ ਮੌਕੇ ਡਾ. ਨੀਰਜ ਭਰਦਵਾਜ ਨੇ ਰੈਹਬਰ ਆਰਯੂਵੈਦਿਕ ਅਤੇ ਯੂਨਾਨੀ ਟਿਬੀ ਮੈਡੀਕਲ ਕਾਲਜ ਹਸਪਤਾਲ ਅਤੇ ਰਿਸਰਚ ਸੈਂਟਰ ਵਿਖੇ ਪ੍ਰਗਟ ਕੀਤੇ| ਇਸ ਮੌਕੇ ਭਾਰਤ ਦੇ ਵੱਖ ਵੱਖ ਖੇਤਰਾਂ ਤੋਂ ਆJੈ ਹਕੀਮ ਵੈਦ ਅਤੇ ਆਯੂਰਵੈਦਿਕ ਡਾਕਟਰਾਂ ਨੇ ਕਿਹਾ ਕਿ ਭਾਰਤੀ ਲੋਕ ਬਿਮਾਰੀਆਂ ਨਾਲ ਘਟ ਪਰ ਗਲਤ ਦਵਾਈਆਂ, ਘਟੀਆਂ ਭੋਜਨ, ਨ੍ਿਹਆਂ ਅਤੇ ਆਰਾਮ ਪ੍ਰਸਤੀ ਕਰਕੇ ਵੱਧ ਬਿਮਾਰ, ਦੁੱਖੀ ਅਤੇ ਤਨਾਓ ਗ੍ਰਹਿਸਤ ਹਨ ਇਸ ਲਈ ਲੋਕ ਨੂੰ ਖ੍ਹੁਹਾਲ, ਸਿਹਤਮੰਦ, ਅਨੰਦਮਈ ਅਤੇ ਸਾਂਤੀ ਅਤੇ ਪ੍ਰੇਮ ਭਰੀ ਜਿੰਦਗੀ ਬਤੀਤ ਕਰਨ ਹਿੱਤ ਸਿੱਖਿਆ ਅਤੇ ਪ੍ਰੇਰਿਤ ਕਰਨਾ ਜਰੂਰੀ ਹੈ| ਇਸ ਮੌਕੇ ਡਾ. ਮਹੋਮਦ ਅਕਮਲ ਅੰਸਾਰੀ, ਡਾ. ਯਾਸਿਕਾ, ਡਾ. ਕਫਿਲਾ ਖਾਨ ਅਤੇ ਡਾ. ਏ.ਵੀ ਅੰਸਾਰੀ ਵੱਲੋਂ ਨੀਰਜ ਭਰਦਵਾਜ, ਪ੍ਰਿੰਸੀਪਲ ਭਾਈ ਘਨੱਈਆਂ ਮੈਡੀਕਲ ਸਾਇੰਸ ਸਟਡੀਜ ਪਟਿਆਲਾ ਨੂੰ ਵ੍ਹ੍ਹੇ ਤੌਰ ਤੇ ਸਨਮਾਨਿਤ ਕੀਤਾ| ਡਾ. ਭਰਦਵਾਜ ਡਾ. ਅਬਦੁਲ ਕਲਾਮ ਸਾਹਿਬ ਤੋਂ ਪੜ੍ਹ ਕੇ ਡਿਗਰੀ ਹੋਲਡਰ ਹਨ ਅਤੇ ਨੌਜਵਾਨਾਂ ਨੂੰ ਮੈਡੀਕਲ ਖੇਤਰ ਵਿੱਚ ਸਵੈ ਰੋਜਗਾਰ ਤੇ ਨੌਕਰੀਆਂ ਹਿੱਤ ਉਚ ਗੁਣਕਾਰੀ ਤਜਰਬੇਦਾਰ ਸਿੱਖਿਆ ਦੇ ਰਹੇ ਹਨ| ਪਟਿਆਲਾ ਦੇ ਸਮਾਜ ਸੇਵਕ ਸ੍ਰੀ ਕਾਕਾ ਰਾਮ ਵਰਮਾ ਵੱਲੋਂ ਡਾ. ਨੀਰਜ ਭਰਦਵਾਜ ਅਤੇ ਉਨ੍ਹਾਂ ਦੀ ਸੰਸਥਾ ਦੇ ਕੰਮਾਂ ਦੀ ਪ੍ਰਸੰਸਾ ਕੀਤੀ|

Be the first to comment

Leave a Reply