ਡਾ.ਪਰਮਜੀਤ ਸਿੰਘ ਅਜਰਾਵਤ ਦਾ ਅੰਤਿਮ ਸੰਸਕਾਰ ਐਤਵਾਰ 12 ਨਵੰਬਰ ਨੂੰ ਫੇਅਰਫੇਕਸ ,ਵਰਜੀਨੀਆ ਚ’ ਹੌਵੇਗਾ , ਡਾ.ਅਜਰਾਵਤ ਮਨੁੱਖਤਾ ਪੱਖੀ ਅਤੇ ਅਜ਼ਾਦੀ ਪਸੰਦ ਸ਼ਖ਼ਸੀਅਤ ਸਨ — ਸ੍ਰੋਅਦ ਅੰਮਿਤਸਰ ਅਮਰੀਕਾ

ਨਿਊਯਾਰਕ  – ( ਰਾਜ ਗੋਗਨਾ) ਖਾਲਿਸਤਾਨ ਡੇਅ ਪਰੇਡ ਦੀ ਸ਼ੁਰੂਆਤ ਕਰਨ ਵਾਲੇ ਅਤੇ ਸਿੱਖ ਕੌਮ ਦੀ ਆਜਾਦੀ ਦੀ ਗੱਲ ਨੂੰ ਅਮਰੀਕਾ ਦੀ ਧਰਤੀ ਤੇ ਪ੍ਰਚਾਰਨ ਅਤੇ ਪ੍ਰਸਾਰਨ ਵਿੱਚ ਮੋਰੀ ਰੋਲ ਨਿਭਾਉਣ ਵਾਲੇ ਖਾਲਿਸਤਾਨ ਦੀ ਕਾਇਮੀ ਦੇ ਮੁੱਦਈ ਅਤੇ ਸੰਘਰਸ਼ੀਲ ਜਰਨੈਲਾਂ ਵਿੱਚ ਅਗਲੇਰੀ ਕਤਾਰ ਵਿੱਚ ਉੱਦਮ ਕਰਨ ਵਾਲੇ ਸਤਿਕਾਰ ਯੋਗ ਡਾ ਪਰਮਜੀਤ ਸਿੰਘ ਅਜਰਾਵਤ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ । ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਅਤੇ ਯੂਥ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਉਨਾਂ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹੋਇਆ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹੈ ਸੱਚੇ ਪਾਤਸ਼ਾਹ ਪਰਿਵਾਰ ਨੀੰ ਭਾਣਾ ਮੰਨਣ ਦਾ ਬਲ ਬਖਸ਼ਣ । ਡਾ. ਸਾਿਹਬ ਦੇ ਚਲੇ ਜਾਣ ਨਾਲ ਜਿੱਥੇ ਪਰਿਵਾਰ ਨੂੰ ਕਦੇ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉੱਥੇ ਪੰਥਕ ਸਫਾ ਵਿੱਚ ਇਹ ਖਬਰ ਬੜੇ ਦੁੱਖਦਾਈ ਹਿਰਦੇ ਨਾਲ ਸੁਣੀ ਤੇ ਪੜੀ ਜਾ ਰਹੀ ਹੈ । ਡਾ. ਅਜਰਾਵਤ ਮਨੁੱਖਤਾ ਪੱਖੀ ਅਤੇ ਆਜਾਦੀ ਪਸੰਦ ਸ਼ਖਸ਼ੀਅਤ ਸਨ ਜਿਨਾਂ ਆਪਣੇ ਜੀਵਨ ਵਿੱਚ ਸਿੱਖ ਕੌਮ ਦੇ ਗਲੋੰ ਗੁਲਾਮੀਂ ਲਾਉਣ ਲਈ ਹਮੇਸ਼ਾਂ ਸੇਵਾਵਾਂ ਦਿੱਤੀਆਂ । ਉਨਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਕੇ ਜਿੱਥੇ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਅਤੇ ਯੂਥ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਖਾਲਿਸਤਾਨੀ ਜਰਨੈਲ ਨੂੰ ਖਾਲਿਸਤਾਨੀ ਪ੍ਰਣਾਮ ਕਰਦਾ ਹੋਇਆ ਸਮੂਹ ਸੰਗਤਾਂ ਨੂੰ  ਡਾ.ਪਰਮਜੀਤ ਸਿੰਘ ਅਜਰਾਵਾਤ ਦਾ ਅੰਤਿਮ ਸੰਸਕਾਰ ਜੋ ਮਿਤੀ 12 ਨਵੰਬਰ   ਨੂੰ ਵਰਜੀਨੀਆ ਚ ‘ਹੋਵੇਗਾ ਪਹੁੰਚਣ ਦੀ ਅਪੀਲ ਕਰਦਾ ਹੈ ।

Be the first to comment

Leave a Reply