ਡਾ. ਵਿਜੈ ਨੇ 39ਵੀਂ ਵਾਰ ਅਤੇ ਅਨਿਲ ਕੁਮਾਰ ਨੇ 40ਵੀਂ ਵਾਰ ਖੂਨਦਾਨ ਕੀਤਾ

ਪਟਿਆਲਾ : ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਪੇਸ਼ ਆ ਰਹੀ ਖੂਨ ਦੀ ਕਮੀ ਨੂੰ ਦੇਖਦੇ ਹੋਏ ਡੀ.ਐਮ.ਡਬਲਿਊ ਦੇ ਰੇਲਵੇ ਹਸਪਤਾਲ ਵਿਖੇ ਵਿਸ਼ੇਸ਼ ਖੂਨਦਾਨ ਕੈਂਪ ਚੀਫ ਪ੍ਰਬੰਧਕ ਅਫਸਰ ਸ੍ਰੀ ਐਸ. ਕੇ. ਲੁਥਰਾ ਅਤੇ ਉਨ੍ਹਾਂ ਦੀ ਧਰਮ ਪਤਨੀ ਰੇਣੂ ਲੁਥਰਾ ਨੇ ਆਪਣਾ ਖੂਨਦਾਨ ਕਰਕੇ ਇਸ ਕੈਂਪ ਦਾ ਉਦਘਾਟਨ ਕੀਤਾ। ਇਸ ਮੌਕੇ ਹਸਪਤਾਲ ਦੇ ਚੀਫ ਮੈਡੀਕਲ ਅਫਸਰ ਸ੍ਰੀ ਵਿਜੈ ਕੁਮਾਰ ਵੱਲੋਂ 39ਵੀਂ ਵਾਰ ਉਨ੍ਹਾਂ ਦੀ ਧਰਮਪਤਨੀ ਡਾ. ਸਾਧਨਾ ਅਤੇ
ਉਨ੍ਹਾਂ ਦੇ ਬੇਟੇ ਨੇ ਖੂਨਦਾਨ ਕੀਤਾ। ਇਸ ਮੌਕੇ ਸੈਂਟ ਜੋਹਨ ਐਂਬੂਲੈਂਸ ਬ੍ਰਿਗੇਡ ਰੈਡ ਕਰਾਸ ਯੂਨਿਟ ਦੇ ਡਵੀਜ਼ਨਲ ਕਮਾਂਡਰ ਅਨਿਲ ਕੁਮਾਰ ਨੇ 40ਵੀਂ ਵਾਰ ਖੂਨਦਾਨ ਕੀਤਾ, ਜਿਸ ਹਿੱਤ ਰੇਲਵੇ ਵਿਭਾਗ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ, ਰੇਲਵੇ ਦਾ ਮਹਾਨ ਖੂਨਦਾਨੀ ਤੇ ਫਸਟ ਏਡ ਮਾਹਰ ਦਾ ਸਨਮਾਨ ਦਿੱਤਾ ਗਿਆ। ਡਿਪਟੀ ਚੀਫ ਮੈਡੀਕਲ ਅਫਸਰ ਡਾ. ਬਲਦੇਵ ਸਿੰਘ ਤੇ ਕਈ ਹੋਰ ਡਾਕਟਰਾਂ ਤੇ ਰੇਲਵੇ ਸਟਾਫ ਨੇ ਖੂਨਦਾਨ ਕੀਤਾ। ਇਸ ਮੌਕੇ ਸਿਵਲ ਡਿਫੈਂਸ ਦੇ ਸਾਬਕਾ ਚੀਫ ਬਾਰਡਨ ਸ੍ਰੀ ਕੇ. ਐਸ. ਸੇਖੋ ਤੇ ਬਾਰਡਨ ਗੁਰਕਿਰਤ ਸਿੰਘ ਨੇ ਵੀ ਖੂਨਦਾਨ ਕਰਕੇ ਸਮਾਜਿਕ ਜਿੰਮੇਵਾਰੀ ਪੂਰੀ ਕੀਤੀ। ਇਸ ਮੌਕੇ ਰੈਡ ਕਰਾਸ ਦੇ ਸੇਵਾ ਮੁਕਤ ਜ਼ਿਲ੍ਹਾ ਟਰੇਨਿੰਗ ਅਫਸਰ ਸ੍ਰੀ ਕਾਕਾ ਰਾਮ ਵਰਮਾ ਨੇ ਰੇਲਵੇ ਤੇ ਹਸਪਤਾਲ ਦੇ ਕਰਮਚਾਰੀਆਂ, ਅਧਿਕਾਰੀਆਂ ਤੇ ਡਾਕਟਰਜ਼ ਦੇ ਉਦਮ ਦੀ ਪ੍ਰਸੰਸਾ ਕੀਤੀ, ਜੋ ਹਰ ਸਾਲ 2-3 ਵਾਰ ਖੂਨਦਾਨ ਕੈਂਪ, 4 ਵਾਰ ਬੇਸਿਕ ਫਸਟ ਏਡ ਟਰੇਨਿੰਗ ਕੈਂਪ ਤੇ ਮਹੱਤਵਪੂਰਨ ਦਿਵਸ ਮਨਾ ਕੇ ਆਪਣੇ ਰੇਲਵੇ ਕਰਮਚਾਰੀਆਂ ਨੂੰ ਜਾਗਰੂਕ ਕਰਦੇ ਹਨ। ਇਸ ਮੌਕੇ 54 ਦਾਨੀਆਂ ਨੇ ਖੂਨਦਾਨ ਕੀਤਾ।

Be the first to comment

Leave a Reply