ਡਾ.ਸਮਸ਼ੇਰ ਮੋਹੀ ਦਾ ਗ਼ਜ਼ਲ ਸੰਗ੍ਰਹਿ ‘ ਪਰਵਾਜ਼ ਦਾ ਸਵਾਲ ‘ ਲੋਕ ਅਰਪਣ ਕੀਤਾ।

ਫ਼ਰੀਦਕੋਟ : ਪੰਜਾਬੀ ਸਾਹਿਤ ਨੂੰ ਸਮਰਪਿਤ ਸੰਸਥਾ ਲਿਟਰੇਰੀ ਫ਼ੋਰਮ ਫ਼ਰੀਦਕੋਟ ਵੱਲੋਂ ਬਾਬਾ ਫ਼ਰੀਦ ਹੈਲਥ ਸਾਇੰਸਿਜ਼ ਯੂਨੀਵਰਸਿਟੀ ਫ਼ਰੀਦਕੋਟ ਦੇ ਵਿਖੇ ਸ਼ਾਨਦਾਰ ਗ਼ਜ਼ਲ ਦਰਬਾਰ ਕਰਵਾਇਆ ਗਿਆ। ਇਸ ਮੌਕੇ ਸਮਾਗਮ ਦੇ ਪ੍ਰਧਾਨਗੀ ਮੰਡਲ ‘ਚ ਇੰਦਰਜੀਤ ਸਿੰਘ ਖਾਲਸਾ ਚੇਅਰਮੈਨ ਬਾਬਾ ਫ਼ਰੀਦ ਵਿੱਦਿਅਕ ਸੰਸਥਾਵਾਂ, ਜਗਜੀਤ ਸਿੰਘ ਚਾਹਲ ਸਹਾਇਕ ਡਾਇਰੈਟਰ ਯੁਵਕ ਸੇਵਾਵਾਂ ਵਿਭਾਗ ਸ਼੍ਰੀ ਮੁਕਤਸਰ ਸਾਹਿਬ, ਪ੍ਰਿੰਸੀਪਲ ਸੁਖਜਿੰਦਰ ਸਿੰਘ ਬਰਾੜ, ਪੰਜਾਬ ਦੇ ਨਾਮਵਰ ਸ਼ਾਇਰ ਗੁਰਤੇਜ ਕੋਹਾਰਵਾਲਾ, ਉੱਘੇ ਵਿਦਵਾਨ ਪ੍ਰੋ.ਜਸਪਾਲ ਘਈ, ਚੋਟੀ ਦੇ ਗ਼ਜ਼ਲਗੋ ਵਿਜੇ ਵਿਵੇਕ ਹਾਜ਼ਰ ਹੋਏ। ਸਮਾਗਮ ਦਾ ਆਗਾਜ਼ ਖੂਬਸੂਰਤ ਆਵਾਜ਼ ਦੇ ਮਾਲਕ ਗ਼ਜ਼ਲ ਗਾਇਕ ਰੋਮੀ ਸਿੰਘ ਨੇ ਗਜ਼ਲ ਗਾਇਣ ਨਾਲ ਕੀਤਾ। ਲਿਟਰੇਰੀ ਫ਼ੋਰਮ ਦੇ ਪ੍ਰਧਾਨ ਸੁਨੀਲ ਚੰਦਿਆਣਵੀ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਫ਼ੋਰਮ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ। ਇਸ ਮੌਕੇ ਪੰਜਾਬੀ ਦੇ ਪ੍ਰਸਿੱਧ ਚਿੰਤਕ ਅਤੇ ਗ਼ਜ਼ਲਗੋ ਡਾ.ਜਗਵਿੰਦਰ ਜੋਧਾ ਵੱਲੋਂ ਪੰਜਾਬੀ ਗ਼ਜ਼ਲ ਦੇ ਸਮਕਾਲੀ ਮੁਹਾਂਦਰੇ ਬਾਰੇ ਪੇਪਰ ਪੜਿ•ਆ ਗਿਆ। ਉਨ•ਾਂ ਪੰਜਾਬੀ ਗ਼ਜ਼ਲ ਦੇ ਇਤਿਹਾਸਕ ਪਿਛੋਕੜ ਉਪਰ ਝਾਤ ਪਾਉਂਦਿਆਂ ਨਵੀਂ ਪੰਜਾਬੀ ਗ਼ਜ਼ਲ ਦੀਆਂ ਪ੍ਰਾਪਤੀਆਂ ਤੇ ਤਕਨੀਕਾਂ ਪੱਖਾਂ ਤੇ ਵਿਸਥਾਰ  ਨਾਲ ਚਾਨਣਾ ਪਾਇਆ। ਉਨ•ਾਂ ਪੰਜਾਬ ਗ਼ਜ਼ਲ ਮੰਚ ਦੀ ਸਥਾਪਨਾ ਦੀ ਤਜਵੀਜ਼ ਰੱਖੀ, ਜਿਸ ਨੂੰ ਸਭ ਨੇ ਪ੍ਰਵਾਨਗੀ ਦਿੱਤੀ। ਫ਼ੋਰਮ ਦੇ ਪ੍ਰਧਾਨ ਸੁਨੀਲ ਚੰਦਿਆਣਵੀ ਨੂੰ ਪੰਜਾਬੀ ਗ਼ਜ਼ਲ ਮੰਚ ਦਾ ਪ੍ਰਧਾਨ ਥਾਪਿਆ ਗਿਆ। ਡਾ.ਸਮਸ਼ੇਰ ਮੋਹੀ ਨੂੰ ਜਨਰਲ ਸਕੱਤਰ ਅਤੇ ਮਨਜਿੰਦਰ ਧਨੋਆ ਨੂੰ ਵਿੱਤ ਸਕੱਤਰ ਥਾਪਿਆ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ ਨੇ ਮਿਲ ਕੇ ਡਾ.ਸਮਸ਼ੇਰ ਮੋਹੀ ਦਾ ਗ਼ਜ਼ਲ ਸੰਗ੍ਰਹਿ ‘ ਪਰਵਾਜ਼ ਦਾ ਸਵਾਲ ‘ ਲੋਕ ਅਰਪਣ ਕੀਤਾ। ਸਮਾਗਮ ਦੇ ਦੂਸਰੇ ਪੜਾਅ ‘ਚ ਗ਼ਜ਼ਲ ਦਰਬਾਰ ਕੀਤਾ ਗਿਆ। ਇਸ ਮੌਕੇ ਦਰਜਨ ਤੋਂ ਵੱਧ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਨਾਲ ਸਮਾਂ ਬੰਨਿ•ਆ। ਇਸ ਮੌਕੇ ਪ੍ਰੋ.ਜਸਪਾਲ ਘਈ, ਗੁਰਤੇਜ ਕੋਹਾਰਵਾਲਾ, ਵਿਜੈ ਵਿਵੇਕ, ਡਾ.ਜਗਵਿੰਦਰ ਜੋਧਾ, ਡਾ.ਸਮਸ਼ੇਰ ਮੋਹੀ, ਮਨਜਿੰਦਰ ਧਨੋਆ, ਸੁਰਿੰਦਰਪ੍ਰੀਤ ਘਣੀਆ, ਸੁਨੀਲ ਚੰਦਿਆਣਵੀ, ਮਨਜੀਤ ਪੁਰੀ, ਵਾਹਿਦੂ ਗੁਰਮੀਤ ਖੋਖਰ, ਜਗਤਾਰ ਸੇਖਾ, ਗਗਨਦੀਪ ਸਿੰਘ ਦੀਪ, ਮੁਰੀਦ ਸੰਧੂ, ਦੇਵਰਾਜ ਦਾਦਰ ਨੇ ਤਾਜ਼ੇ ਕਲਾਮਾਂ ਰਾਹੀਂ ਭਰਵੀਂ ਹਾਜ਼ਰੀ ਲਗਵਾਈ। ਮੰਚ ਸੰਚਾਲਨ ਹਰਮੀਤ ਵਿਦਿਆਰਥੀ ਅਤੇ ਮਨਜੀਤ ਪੁਰੀ ਨੇ ਬਾਖੂਬੀ ਕੀਤਾ। ਪ੍ਰਿੰਸੀਪਲ ਸੁਖਜਿੰਦਰ ਸਿੰਘ ਬਰਾੜ ਨੇ ਕਿਹਾ ਅੱਜ ਫ਼ੋਰਮ ਦੀ ਕੁਸ਼ਲਤਾ ਤੇ ਮਾਣ ਹੋ ਰਿਹਾ ਹੈ। ਜਗਜੀਤ ਸਿੰਘ ਚਾਹਲ ਨੇ ਪਹੁੰਚੇ ਸਾਰੇ ਸ਼ਇਰਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਚਰਨ ਸਿੰਘ ਭੰਗੜਾ ਕੋਚ, ਲੋਕ ਗਾਇਕ ਕੁਲਵਿੰਦਰ ਕੰਵਲ, ਲੋਕ ਗਾਇਕ ਹਰਿੰਦਰ ਸੰਧੂ, ਰਤਨ ਸਿੰਘ ਰਾਈਕਾ, ਤੇਜੀ ਜੌੜਾ, ਰਾਜਪਾਲ ਸਿੰਘ ਸੰਧੂ, ਗੁਰਦਿਆਲ ਸਿੰਘ ਭੱਟੀ, ਹਰਦਾਸ ਸਿੰਘ, ਜਸਵੰਤ ਜੱਸ ਤਰਕਸ਼ੀਲ ਆਗੂ, ਖੁਸ਼ਵੰਤ ਬਰਗਾੜੀ, ਡਾ.ਮੁਕੇਸ਼ ਭੰਡਾਰੀ, ਡਾ.ਗਗਨਪ੍ਰੀਤ ਸਿੰਘ, ਇੰਦਰਪ੍ਰੀਤ ਸਿੰਘ ਧੁੰਨਾ, ਸਰਤਾਜ ਸਿੰਘ ਢਿੱਲੋਂ, ਗੁਰਾਂਦਿੱਤਾ ਸਿੰਘ ਸੰਧੂ, ਸੁੱਖੀ ਕੁੰਡਲ, ਦਿਲਬਾਗ ਚਹਿਲ, ਰਾਕੇਸ਼ ਵਰਮਾ ਨੰਗਲ ਡੈਮ, ਸੰਜੀਵ ਕੁਰਾਲੀਆ, ਜਸਵਿੰਦਰ ਸਿੰਘ ਮਿੰਟੂ, ਬਲਬੀਰ ਮਾਹਲਾ, ਜੇ.ਪੀ.ਸਿੰਘ, ਪ੍ਰਗਟ ਸਿੰਘ, ਲਾਲ ਸਿੰਘ ਕਲਸੀ, ਪ੍ਰਿੰ.ਰਣਬੀਰ ਕੌਰ, ਅਮਰ ਸ਼ਰਮਾ ਮੈਨੇਜਰ ਗੁਰੂ ਤੇਗ ਬਹਾਦਰ ਮਿਸ਼ਨ ਸੀ.ਸੈ.ਸਕੂਲ ਫ਼ਰੀਦਕੋਟ, ਪ੍ਰਿੰ.ਰਛਪਾਲ ਕੌਰ, ਰਮਨ ਕੌਰ ਬਰਾੜ, ਸਤੇਸ਼ ਭੂੰਦੜ ਸਮੇਤ ਵੱਡੀ ਗਿਣਤੀ ‘ ਚ ਸਾਹਿਤ ਪ੍ਰੇਮੀ ਹਾਜ਼ਰ ਸਨ।

Be the first to comment

Leave a Reply