ਡਿਪਟੀ ਕਮਿਸ਼ਨਰ ਵੱਲੋਂ ਰੋਜ਼ਗਾਰ ਮੇਲੇ ਦਾ ਉਦਘਾਟਨ

ਰੂਪਨਗਰ  : ਡਿਪਟੀ ਕਮਿਸ਼ਨਰ ਗੁਰਨੀਤ ਤੇਜ ਵਲੋ. ਪੰਜਾਬ ਸਰਕਾਰ ਦੇ ” ਘਰ ਘਰ ਨੌਕਰੀ ” ਪ੍ਰੋਗਰਾਮ ਦੇ ਤਹਿਤ  ਜ਼ਿਲ੍ਹਾ  ਰੋਜਗਾਰ ਜਨਰੇਸ਼ਨ ਅਤੇ ਟਰੇਨਿੰਗ ਦਫਤਰ ਤੇ ਸਹਿਯੋਗ ਨਾਲ  ਸਰਕਾਰੀ ਕਾਲਜ ਰੂਪਨਗਰ ਵਿਖੇ ਆਯੋਜਿਤ ”  ਰੋਜਗਾਰ ਅਤੇ ਜਾਗਰੂਕਤਾ ਮੇਲੇ” ਦਾ ਉਦਘਾਟਨ ਕਰਨ ਮੌਕੇ  ਬੇਰੋਜਗਾਰ ਬੱਚਿਆਂ ਅਤੇ  ਵੱਖ ਵੱਖ ਕੰਪਨੀਆਂ ਦੇ ਪ੍ਰਤੀਨਿਧੀਆਂ  ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਿਹਨਤ, ਇਮਾਨਦਾਰੀ ਅਤੇ ਲਗਨ ਤੋਂ ਬਿਨਾਂ ਸਫਲ ਹੋਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਗਾਏ ਜਾ ਰਹੇ ਇਹ ਰੋਜ਼ਗਾਰ ਮੇਲੇ ਇਕ ਪਲੇਟਫਾਰਮ ਹਨ, ਜਿੱਥੇ ਕਿ ਰੋਜ਼ਗਾਰ ਮੁਹੱਈਆਂ ਕਰਵਾਉਣ  ਵਾਲੀਆਂ ਕੰਪਨੀਆਂ ਅਤੇ  ਬੇਰੋਜਕਾਰ ਨੌਜਵਾਨਾਂ ਦਾ ਆਪਸ ਵਿਚ ਰਾਬਤਾ ਕਰਵਾ ਕੇ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨਾਂ ਕਿਹਾ ਕਿ ਅੱਜ ਦੀ ਤਾਰੀਕ ਵਿਚ ਕੋਈ ਵੀ ਕੰਪਨੀ ਜਾਂ ਅਦਾਰਾ ਆਪਣੇ ਮਿਹਨਤੀ ਅਤੇ ਇਮਾਨਦਾਰ ਕਾਮੇ ਨੂੰ ਨਹੀਂ ਛੱਡਦਾ, ਇਸ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ-ਆਪਣੇ ਹੁਨਰ ਵਿਚ ਨਿਪੁੰਨ ਹੋਣ ਦੇ ਨਾਲ-ਨਾਲ ਚੰਗੇ ਇਨਸਾਨ ਵੀ ਬਣੋ।ਡਿਪਟੀ ਕਮਿਸ਼ਨਰ  ਨੇ ਕਿਹਾ ਕਿ ਅੱਜ ਦੇ ਯੁੱਗ ਵਿਚ ਹਰੇਕ ਕੰਮ ਦਾ ਸ਼ਾਰਟ ਕੱਟ ਰਸਤਾ ਲੱਭਣ ਦੀ ਕੋਸ਼ਿਸ਼ ਹੋ ਰਹੀ ਹੈ, ਪਰ ਮਿਹਨਤ ਤੇ ਇਮਨਾਦਾਰੀ ਤੋਂ ਬਿਨਾਂ ਸਫਲਤਾ ਦੀ ਕਾਮਨਾ ਵੀ ਨਹੀਂ ਕੀਤੀ ਜਾ ਸਕਦੀ। ਉਨਾਂ ਕਿਹਾ ਕਿ ਬੱਚੇ ਅੱਜ ਮਿਲਣ ਵਾਲੀ ਤਨਖਾਹ ਨੂੰ ਮੰਹਿਗਾਈ ਨਾਲ ਤੁਲਨਾ ਕਰਕੇ ਨਿਰਾਸ਼ ਵੀ ਨਾ ਹੋਣ, ਕਿਉਂਕਿ ਇਹ ਉਨਾਂ ਦੀ ਪਾਉੜੀ ਦਾ ਪਹਿਲਾ ਡੰਡਾ ਹੈ, ਜਿਸ ਤੋਂ ਅੱਗੇ ਜਾਣ ਦੇ ਅਨੇਕਾਂ ਰਸਤੇ ਖੁੱਲਣੇ ਹਨ।
ਉਨ੍ਹਾਂ ਦੱਸਿਆ ਕਿ ਇਸ ਰੋਜ਼ਗਾਰ ਮੇਲੇ  ‘ਚ ਮੰਨੀਆ ਪਰਮੰਨੀਆ ਵੱਖ-ਵੱਖ ਕੰਪਨੀਆਂ ਭਾਗ ਲੈ ਰਹੀਆਂ ਹਨ ਅਤੇ ਇਸ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ।  ਡਿਪਟੀ ਕਮਿਸ਼ਨਰ ਨੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਬਹੁਤ ਹੀ ਵਧੀਆਂ ਉਪਰਾਲਾ ਹੈ ਅਤੇ  ਇਹ ਰੋਜਗਾਰ ਮੇਲਾ ਜ਼ਿਲ੍ਹੇ ਦੇ ਨੇੜਲੇ ਇਲਾਕਿਆਂ ਦੇ ਬੇਰੋਜਗਾਰ ਨੌਜਵਾਨਾਂ ਲਈ  ਵਰਦਾਨ ਸਾਬਤ  ਹੋਵੇਗਾ ।  ਉਨ੍ਹਾਂ ਹੋਰ ਕਿਹਾ ਕਿ ਇਸ ਰੋਜਗਾਰ ਮੇਲ ‘ਚ ਕਰੀਬ 11 ਕੰਪਨੀਆਂ/ਏਜੰਸੀਆਂ ਨੇ ਸਿਰਕਤ ਕੀਤੀ ਹੈ।

Be the first to comment

Leave a Reply