ਡਿਪਟੀ ਕਮਿਸ਼ਨਰ, ਸੰਗਰੂਰ ਅਤੇ ਐਸ.ਐਸ.ਪੀ. ਸੰਗਰੂਰ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ

ਚੰਡੀਗੜ੍ਹ   : ਡਿਪਟੀ ਕਮਿਸ਼ਨਰ, ਸੰਗਰੂਰ ਅਤੇ ਐਸ.ਐਸ.ਪੀ. ਸੰਗਰੂਰ ਧੰਦੀਵਾਲ ਦੇ ਜਿੰਮੀਦਾਰਾਂ ਵਲੋ ਦਲਿਤਾਂ ਦਾ ਬਾਈਕਾਟ ਕਰਨ ਦੇ ਮਾਮਲੇ ਵਿੱਚ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਸਾਹਮਣੇ ਅੱਜ ਨਿੱਜੀ ਪੱਧਰ ‘ਤੇ ਪੇਸ਼ ਹੋਏ ਅਤੇ ਸਾਰੇ ਸਥਿਤੀ ਬਾਰੇ ਕਮਿਸਨ ਨੂੰ ਜਾਣੂੰ ਕਰਵਾਇਆ।
ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ੍ਰੀ ਰਾਜੇਸ਼ ਬਾਘਾ ਨੇ ਦੱਸਿਆ ਕਿ ਡਿਪਟੀ ਕਮਿਸਨਰ ਵਲੋਂ ਦੱਸਿਆ ਗਿਆ ਕਿ ਧੰਦੀਵਾਲ ਦਾ ਮਾਮਲਾ ਕਿਸਾਨਾਂ ਅਤੇ ਮਜਦੂਰਾਂ ਦਾ ਮਾਮਲਾ ਸੀ ਨਾ ਕਿ ਕੋਈ ਜਾਤਵਾਦ ਦਾ। ਦੋਹਾਂ ਧਿਰਾਂ ਨੂੰ ਵਿਚਕਾਰ ਸਮਝੌਤਾ ਹੋ ਗਿਆ ਹੈ। ਐਸ.ਐਸ.ਪੀ. ਸੰਗਰੂਰ ਨੇ ਕਮਿਸਨ ਨੂੰ ਦੱਸਿਆ ਕਿ ਧੰਦੀਵਾਲ ਵਿਖੇ ਕੰਮ ਕਾਜ ਆਮ ਦਿਨਾਂ ਵਾਂਗ ਚਲ ਰਿਹਾ ਹੈ ਅਤੇ ਕੋਈ ਵੀ ਤਨਾਅ ਪੂਰਨ ਸਥਿਤੀ ਨਹੀਂ ਹੈ।
ਸ੍ਰੀ ਬਾਘਾ ਨੇ ਡਿਪਟੀ ਕਮਿਸਨਰ ਨੂੰ ਆਖਿਆ ਕਿ ਮਜਦੂਰਾਂ ਅਤੇ ਦਿਹਾੜਦਾਰੀ ਦੀ ਮਜਦੂਰੀ ਸਰਕਾਰੀ ਰੇਟਾਂ ਮੁਤਾਬਿਕ ਦੇਣ ਨੂੰ ਯਕੀਨੀ ਬਣਾਇਆ ਜਾਵੇ। ਉਨਾਂ ਦੱਸਿਆ ਕਿ ਕਮਿਸਨ ਨੇ ਆਪਣੇ ਪੱਧਰ ਤੇ ਇੱਕ ਕਮੇਟੀ ਗਠਿਤ ਕੀਤੀ ਹੈ ਜਿਸ ਦੇ ਸ੍ਰੀ ਰਾਜ ਸਿੰਘ, ਸੀਨੀਅਰ ਵਾਇਸ ਚੇਅਰਮੈਨ, ਸ੍ਰੀ ਦਰਸਨ ਸਿੰਘ ਅਤੇ ਸ੍ਰੀ ਤਰਸੇਮ ਸਿੰਘ ਸਿਆਲਕਾ ਮੈਂਬਰ ਹਨ। ਇਹ ਕਮੇਟੀ ਮੌਕਾ ਦੇਖ ਚੁੱਕੀ ਅਤੇ ਰਿਪੋਰਟ ਲਈ ਸਮਾਂ ਮੰਗਿਆ ਹੈ। ਰਿਪੋਰਟ ਆਉਣ ਉਪਰੰਤ ਹੀ ਇਸ ਤੇ ਕਮਿਸਨ ਕੋਈ ਫੈਸਲਾ ਕਰੇਗਾ।

Be the first to comment

Leave a Reply