ਡਿਪਟੀ ਕਮਿਸਨਰ ਗੁਰਦਾਸਪੁਰ ਦੀ ਸੇਵਾ ਮੁਕਤੀ ਤੇ ਹਾਜਰੀ ਨਾਲ ਸਿਖਿਆ ਵਿਭਾਗ ਦਾ ਮਾਣ ਵਧਿਆ

ਬਟਾਲਾ  –  (ਨਰਿੰਦਰ ਬਰਨਾਲ)-ਸਿਖਿਆ ਵਿਭਾਗ ਵਿਚ ਇਮਾਨਦਾਰੀ ਤੇ  ਨੇਕੀ ਦੀ ਉਦਾਹਰਣ ਸ ਸੰਤੋਖ ਰਾਜ ਸਿੰਘ ਜੀ ਆਪਣੇ ਅਹੁਦੇ ਤੋ ਸੇਵਾ ਮੁਕਤ ਹੋ ਗਏ ਹਨ, ਇਹਨਾਂ ਦੀ ਸੇਵਾ ਮੁਕਤੀ ਭਾਰੀ ਗਿਣਤੀ ਪਿੰ੍ਰ੍ਰਸੀਪਲ,ਪ੍ਰਸ਼ਾਸਨਿਕ ਅਧਿਕਾਰੀ ਸਮਾਗਮ ਵਿਚ ਪਹੁੰਚੇ ਹੋਏ ਸਨ, ਜਿਕਰਯੋਗ ਹੈ ਕਿ ਉਪ ਜਿਲਾ ਸਿਖਿਆ ਅਫਸਰ (ਸਸ) ਗੁਰਦਾਸਪੁਰ ਦੇ ਅਹੁਦੇ ਤੇ ਸੇਵਾ ਨਿਭਾ ਰਹੇ ਸੰਤੋਖਰਾਜ ਸਿੰਘ ਲੂੰਬਾ ਦਾ ਜਨਮ ੧੭-੬-੫੭ ਨੂੰ ਧਾਰੀਵਾਲ ਵਿਖੇ ਮਾਤਾ ਸਵਰਨ ਕੌਰ ਦੀ ਕੁੱਖੋ ਸ ਅਮਰ ਸਿੰਘ ਦੇ ਘਰ ਹੋਇਆ। ਸਕੂਲੀ ਪੜਾਈ ਪੂਰੀ ਕਰਨ ਤੋ ਬਾਅਦ ਇਹਨਾ ਨੇ ਆਪਣੀ ਸੇਵਾ ੨੭ ਫਰਵਰੀ ੧੯੮੨ ਨੂੰ ਹਰਸ਼ਾ ਕਲੋਟਾ ਹੁਸਿਆਰਪੁਰ ਤੋ ਸੁਰੂ ਕੀਤੀ ਤੇ ਬਾਅਦ ਬਹਿਰਾਮਪੁਰ, ਗਾਹਲੜੀ,  ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਘੁੰਮਣਕਲਾਂ, ਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਕੂਲ ਗੁਰਦਾਸਪੁਰ ਤੇ ਸਰਕਾਰੀ ਸੀਨੀਅਰ ਸੰੈਕੈਡਰੀ ਸਕੂਲ ਤਾਰਾਗੜ ਵਿਖੇ ਨਿਭਾਈ , ਇਸ ਮੌਕੇ ਜਿਲ੍ਹਾ ਸਿਖਿਆ ਅਫਸਰ (ਸਸ) ਗੁਰਦਾਸਪੁਰ  ਵਿਖੇ ਉਪ ਜਿਲ੍ਹਾ ਸਿਖਿਆ ਅਫਸਰ ਦੇ ਅਹੁਦੇ ਬਿਰਾਜਮਾਨ ਸਨ। ਪੰਚਾਇਤ ਘਰ ਗੁਰਦਾਸਪੁਰ ਵਿਖੇ ਸੇਵਾ ਮੁਕਤੀ ਸਮਾਗਮ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆ ਵਿਚ ਡਿਪਟੀ  ਕਮਿਸਨ ਅਮਿਤ ਗੁਪਤਾ, ਐਸ ਡੀ ਐਮ ਸ ਸਕੱਤਰ ਸਿੰਘ ਬੱਲ, ਸੀ ਏ ਅਜੈ ਗੁਪਤਾ, ਐਸ ਡੀ ਐਮ ਰੋਹਿਤ ਗੁਪਤਾ ਹਾਜਰ ਸਨ। ਸਿਖਿਆ ਵਿਭਾਗ ਦੇ ਜਿਲਾ ਸਿਖਿਆ ਅਫਸਰ (ਸ) ਸ੍ਰੀ ਮਤੀ ਰਾਕੇਸ ਬਾਲਾ, ਡੀ ਈ À ਐਲੀਮੈਟਰੀ ਸਸ ਅਮਰਦੀਪ ਸਿੰਘ ਸੈਣੀ,  ਡਿਪਟੀ ਡੀ ਈ À ਸ੍ਰੀ ਭਾਰਤ ਭੂਸਨ , ਸ੍ਰੀ ਰਾਕੇਸ਼ ਗੁਪਤਾ, ਹਰਦੀਪ ਸਿੰਘ ਚਾਹਲ ਸੇਵਾ ਮੁਕਤ ਡੀ ਈ À ਗੁਰਦਾਸਪੁਰ, ਡਾ ਅਨੂੰਪ ਸਿੰਘ ਆਦਿ ਹਾਜਰ ਸਨ। ਡਿਪਟੀ ਕਮਿਸਨ ਨੇ ਆਪਣੇ ਸੰਬੋਧਨੀ ਸਬਦਾਂ ਵਿਚ ਕਿਹਾ ਕਿ ਮੌਜੂਦਾ ਦੌਰ ਵਿਚ ਉਹ ਮੁਲਾਜਮ ਕਾਮਯਾਬ ਹਨ, ਜਿਹੜੇ ਵਿਭਾਂਗ ਦੇ ਕੰਮਾਂ ਦੇ ਨਾਲ ਨਾਲ  ਆਪਣੇ ਆਪ ਨੂੰ ਵੀ ਅਪਡੇਟ ਕਰਨਗੇ, ਤੇ ਸੰਤੋਖ ਸਿੰਘ ਲੂੰਬਾ ਆਪਣੇ ਵਿਭਾਗ ਦੇ ਵਧੀਆਂ ਅਧਿਕਾਰੀਆਂ ਵਿਚੋ ਇਕ ਹਨ। ਜਿਲ੍ਹਾਂ ਸਿਖਿਆ ਅਫਸਰ (ਸਸ) ਗੁਰਦਾਸਪੁਰ ਸ੍ਰੀ ਮਤੀ ਰਾਕੇਸ ਬਾਲਾ ਨੇ ਸੰਬੋਧਨੀ ਸਬਦਾ ਵਿਚ ਇਕ ਮਿਹਨਤੀ ਤੇ ਲਗਨ ਨਾਲ ਵਿਭਾਗ ਦਾ ਕੰਮ ਕਰਨ ਵਾਲੇ ਅਫਸਰ ਸਨ। ਸੀਨੀਅਰ ਸਹਾਇਕ ਸ੍ਰੀ ਮਤੀ ਸੰਤੋਸ ਕੁਮਾਰੀ ਦੇ ਕੰਮਾਂ ਦੀ ਸਲਾਘਾ ਕੀਤੀ ਗਈ।  ਇਸ ਮੌਕੇ ਪ੍ਰਿੰਸੀਪਲ ਲਖਵਿੰਦਰ ਸਿੰਘ ਘਣੀਏ ਕੇ ਬਾਂਗਰ, ਦਰਸਨਾ ਦੇਵੀ ਗੁਰਦਾਸਨੰਗਲ, ਅਨਿਲ ਸਰਮਾ ਬਟਾਲਾ, ਹਰਭਜਨ ਸਿੰਘ ਸੇਖੋ, ਲਖਵਿੰਦਰ ਸਿੰਘ ਢਿਲੋ, ਬਲਜਿੰਦਰ ਸਿੰਘ ਬੁੱਟਰ,  ਬਲਵਿੰਦਰ ਕੋਰ ਕੰਨਿਆ ਬਟਾਲਾ, ਰਮਨਪ੍ਰੀਤ ਕੌਰ ਸ ਅਮਰਦੀਪ ਸਿੰਘ ਭਾਂਟੀਆ ਬੁੱਟਰਕਲਾਂ, ਪਰਮਜੀਤ ਕੌਰ ਧੂੱਪਸੜੀ,ਰਜਿੰਦਰ ਸਿੰਘ ਮਸਾਣੀਆਂ, , ਜਸਬੀਰ ਕੌਰ, ਗੁਰਬਚਨ ਸਿੰਘ, ਵਰਿੰਦਰ ਸਿੰਘ , ਸੁਖਚੈਨ ਸਿੰਘ ਸੰਧੂ, ਰਵਿੰਦਰਪਾਲ ਸਿੰਘ ਚਾਹਲ,ਕਮਲ ਕੁਮਾਰ, ਗੁਰਦਿਤ ਸਿੰਘ, ਸੋਮ ਲਾਲ, ਰਸਪਾਲ ਸਿੰਘ , ਹਰਦੇਵ ਸਿੰਘ, ਲਖਵਿੰਦਰ ਸਿੰਘ ਭੁੱਲਰ, ਆਦਿ ਹਾਜਰ ਸਨ।
ਕੈਪਸਨ-ਉ੍ਰਪ ਜਿਲ੍ਹਾ ਸਿਖਿਆ ਅਫਸਰ (ਸਸ) ਗੁਰਦਾਸਪੁਰ ਦੀ ਸੇਵਾ ਮੁਕਤੀ ਸਮਾਗਮ ਦੀਆ ਵੰਖ ਤਸਵੀਰਾਂ ।

Be the first to comment

Leave a Reply