ਡੀ. ਆਰ. ਆਈ. ਦੇ ਅਧਿਕਾਰੀਆਂ ਨੇ ਏਅਰ ਹੋਸਟੇਸ ਨੂੰ ਹਾਂਗਕਾਂਗ ਜਾਣ ਵਾਲੀ ਉਡਾਣ ‘ਚੋਂ ਕੀਤਾ ਕਾਬੂ

ਨਵੀਂ ਦਿੱਲੀ-ਜੈੱਟ ਏਅਰਵੇਜ਼ ਦੀ ਏਅਰ ਹੋਸਟੇਸ 25 ਸਾਲਾ ਦੇਵੇਸ਼ੀ ਕੁਲਸ਼੍ਰੇਸ਼ਠਾ ਨੂੰ 4 ਲੱਖ 80 ਹਜ਼ਾਰ 200 ਅਮਰੀਕੀ ਡਾਲਰ ਬਰਾਮਦ ਕੀਤੇ ਹਨ। ਖ਼ੁਫ਼ੀਆ ਮਾਲੀਆ ਡਾਇਰੈਕਟੋਰੇਟ (ਡੀ. ਆਰ. ਆਈ.) ਨੇ ਵਿਦੇਸ਼ੀ ਮੁਦਰਾ ਦੀ ਤਸਕਰੀ ਦੇ ਦੋਸ਼ ‘ ਕੁਲਸ਼੍ਰੇਸ਼ਠਾ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਕਬਜ਼ੇ ‘ਚੋਂ ਮਿਲੇ ਉਕਤ ਡਾਲਰ ਦੀ ਕੀਮਤ 3 ਕਰੋੜ 21 ਲੱਖ ਰੁਪਏ ਬਣਦੀ ਹੈ। ਡੀ. ਆਰ. ਆਈ. ਦੇ ਅਧਿਕਾਰੀਆਂ ਨੇ ਏਅਰ ਹੋਸਟੇਸ ਨੂੰ ਹਾਂਗਕਾਂਗ ਜਾਣ ਵਾਲੀ ਉਡਾਣ ‘ਚੋਂ ਕਾਬੂ ਕੀਤਾ। ਉਸ ਨੇ ਸਿਲਵਰ ਪੇਪਰ ‘ਚ ਉਕਤ ਰਕਮ ਨੂੰ ਲਪੇਟਿਆ ਹੋਇਆ ਸੀ। ਡੀ. ਆਰ. ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਉਹ ਦਿੱਲੀ ਦੇ ਵਿਵੇਕ ਵਿਹਾਰ ਇਲਾਕੇ ਦੇ ਰਹਿਣ ਵਾਲੇ ਇਕ ਹਵਾਲਾ ਆਪ੍ਰੇਟਰ ਅਮਿਤ ਮਲਹੋਤਰਾ ਨਾਲ ਕੰਮ ਕਰਦੀ ਸੀ। ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਮਿਤ ਚਾਲਕ ਦਲ ਦੇ ਮੈਂਬਰਾਂ ਜ਼ਰੀਏ ਵਿਦੇਸ਼ੀ ਮੁਦਰਾ ਦੀ ਤਸਕਰੀ ਦਾ ਰੈਕਟ ਚਲਾਉਂਦਾ ਸੀ। ਮਲਹੋਤਰਾ ਦਿੱਲੀ ਦੇ ਕੁਝ ਸਰਾਫ਼ਾ ਡੀਲਰਾਂ ਤੋਂ ਪੈਸੇ ਇਕੱਠਾ ਕਰਦਾ ਸੀ ਅਤੇ ਕੁਝ ਚੋਣਵੀਆਂ ਵਿਦੇਸ਼ੀ ਥਾਵਾਂ ‘ਤੇ ਇਸ ਨੂੰ ਏਅਰ ਹੋਸਟੇਸਾਂ ਰਾਹੀਂ ਭੇਜਦਾ ਸੀ। ਇਹ ਪੈਸਾ ਵਿਦੇਸ਼ਾਂ ‘ਚੋਂ ਸੋਨਾ ਖ਼ਰੀਦਣ ਲਈ ਵਰਤਿਆ ਜਾਂਦਾ ਸੀ। ਇਸ ਤੋਂ ਬਾਅਦ ਸੋਨੇ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਭਾਰਤ ਭੇਜਿਆ ਜਾਂਦਾ ਸੀ। ਮਲਹੋਤਰਾ ਪਿਛਲੇ ਇਕ ਸਾਲ ਤੋਂ ਗ਼ੈਰ-ਕਾਨੂੰਨੀ ਵਿਦੇਸ਼ੀ ਮੁਦਰਾ ਦੀ ਤਸਕਰੀ ‘ਚ ਸ਼ਾਮਿਲ ਸੀ। ਇਸ ਮਾਮਲੇ ‘ਚ ਕੁਝ ਹੋਰ ਚਾਲਕ ਦਲ ਦੇ ਮੈਂਬਰਾਂ ਦੀ ਸ਼ਮੂਲੀਅਤ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ।ਇਸ ਮਾਮਲੇ ‘ਚ ਸ਼ਾਮਿਲ ਸਰਾਫ਼ਾ ਡੀਲਰਾਂ ਨੂੰ ਵੀ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Be the first to comment

Leave a Reply

Your email address will not be published.


*