ਡੇਰਾ ਸਿਰਸਾ ਦੇ ਲੜ ਲੱਗੇ ਸਿੱਖ ਲੀਡਰਾਂ ਨੇ ਬਖਸ਼ਾਈ ਭੁੱਲ

S A D leaders perfom a Sawa at Heritage street near Golden Temple in Amritsar on Wednesday photo The Tribune

ਅੰਮ੍ਰਿਤਸਰ: ਵਿਧਾਨ ਸਭਾ ਚੋਣਾਂ ਵਿੱਚ ਡੇਰਾ ਸਿਰਸਾ ਕੋਲੋਂ ਹਮਾਇਤ ਲੈਣ ਵਾਲੇ ਅਕਾਲੀ ਆਗੂਆਂ ਨੇ ਅੱਜ ਅਕਾਲ ਤਖ਼ਤ ਸਾਹਿਬ ਵਿਖੇ ਖ਼ਿਮਾ ਯਾਚਨਾ ਲਈ ਅਰਦਾਸ ਕੀਤੀ। ਅਕਾਲ ਤਖ਼ਤ ਸਾਹਿਬ ਵੱਲੋਂ ਤਨਖਾਹੀਆ ਕਰਾਰ ਦਿੱਤੇ ਜਾਣ ਮਗਰੋਂ ਇਨ੍ਹਾਂ ਲੀਡਰਾਂ ਨੂੰ ਤਨਖਾਹ ਲਾਈ ਗਈ ਸੀ। ਇਸ ਦੇ ਚੱਲਦਿਆਂ ਪਹਿਲਾਂ ਇਨ੍ਹਾਂ ਲੀਡਰਾਂ ਵੱਲੋਂ ਗੁਰਦਵਾਰਾ ਸਾਰਾਗੜ੍ਹੀ ਤੋਂ ਲੈ ਕੇ ਹਰਿਮੰਦਰ ਸਾਹਿਬ ਨੂੰ ਆਉਣ ਵਾਲੇ ਰਸਤੇ ਦੀ ਸਫ਼ਾਈ ਕੀਤੀ ਗਈ।

ਫਿਰ ਹਰਿਮੰਦਰ ਸਾਹਿਬ ਪਰਿਕਰਮਾ ਦੀ ਸਫ਼ਾਈ ਤੇ ਇਸ ਤੋਂ ਬਾਅਦ ਜੋੜਾ ਘਰ ਵਿੱਚ ਜੋੜੇ ਸਾਫ ਕਰਨ ਤੋਂ ਇਲਾਵਾ ਗੁਰੂ ਰਾਮ ਦਾਸ ਲੰਗਰ ਹਾਲ ਵਿਖੇ ਲੰਗਰ ਵਰਤਾਉਣ ਦੇ ਨਾਲ-ਨਾਲ ਜੂਠੇ ਬਰਤਨ ਸਾਫ ਕਰਨ ਦੀ ਵੀ ਸੇਵਾ ਕੀਤੀ ਗਈ। ਅੱਜ ਇਨ੍ਹਾਂ ਲੀਡਰਾਂ ਵੱਲੋਂ ਪਾਠ ਕਰਨ ਉਪਰੰਤ ਹਰਿਮੰਦਰ ਸਾਹਿਬ ਵਿਖੇ ਕੜਾਹ ਪ੍ਰਸਾਦ ਦੀ ਦੇਗ ਕਾਰਵਾਈ ਗਈ। ਅਕਾਲ ਤਖ਼ਤ ਸਾਹਿਬ ਵੱਲੋਂ ਸੁਣਾਈ ਗਈ ਸਜ਼ਾ ਤਹਿਤ ਗੁਰੂ ਦੀ ਗੋਲਕ ਵਿੱਚ ਭੇਟਾ ਚੜ੍ਹਾਉਣ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਵਿਖੇ ਖਿਮਾ ਯਾਚਨਾ ਦੀ ਅਰਦਾਸ ਕੀਤੀ ਗਈ।

ਅੱਜ ਜਦੋਂ ਇਨ੍ਹਾਂ ਵੱਲੋਂ ਖਿਮਾ ਯਾਚਨਾ ਦੀ ਅਰਦਾਸ ਕੀਤੀ ਗਈ ਤਾਂ ਉਸ ਵੇਲੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਉੱਥੇ ਮੌਜੂਦ ਨਹੀਂ ਸਨ। ਇਸ ਲਈ ਪੰਜ ਸਿੰਘ ਸਾਹਿਬਾਨ ਦੀ ਅਗਲੀ ਹੋਣ ਵਾਲੀ ਬੈਠਕ ਵਿੱਚ ਜਥੇਦਾਰਾਂ ਵੱਲੋਂ ਦੱਸਿਆ ਜਾਵੇਗਾ ਕਿ ਤਨਖਾਹੀਆ ਕਰਾਰ ਕੀਤੇ ਗਏ ਲੀਡਰਾਂ ਦੀ ਪੰਥ ਵਿੱਚ ਵਾਪਸੀ ਹੁੰਦੀ ਹੈ ਜਾਂ ਨਹੀਂ। ਇਸ ਤੋਂ ਇਲਾਵਾ ਹੁਣ ਤੱਕ ਗੈਰ ਹਾਜ਼ਰ ਰਹੇ ਲੀਡਰਾਂ ਬਾਰੇ ਵੀ ਅਗਲੀ ਕਾਰਵਾਈ ਬਾਰੇ ਦੱਸਿਆ ਜਾ ਸਕਦਾ ਹੈ।

Be the first to comment

Leave a Reply