ਡੇਰਾ ਸੱਚਾ ਸੌਦਾ ਮਾਮਲਾ: ਪੁਲਿਸ ਨੇ ਸ਼ੋਸਲ ਮੀਡੀਆ ਤੇ ਵੀ ਰੱਖੇਗੀ ਤਿੱਖੀ ਨਜ਼ਰ

ਚੰਡੀਗੜ੍ਹ : ਡੇਰਾ ਸੱਚਾ ਸੌਦਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਖ਼ਿਲਾਫ਼ ਸੀਬੀਆਈ ਦੀ ਅਦਾਲਤ ਵਿਚ ਚੱਲ ਰਹੇ ਕੇਸ ਨੂੰ ਲੈ ਕੇ ਅਦਾਲਤ ਨੇ 25 ਅਗਸਤ ਦੇ ਫੈਸਲਾ ਨੂੰ ਲੈ ਕੇ ਡੇਰਾ ਸਮੱਰਥਕਾਂ ਵੱਲੋਂ ਸੰਭਾਵਿਤ ਵਿਰੋਧ ਦੇ ਮੱਦੇਨਜ਼ਰ ਪੁਲਿਸ ਨੇ ਸ਼ੋਸਲ ਮੀਡੀਆ ਤੇ ਵੀ ਤਿੱਖੀ ਨਜ਼ਰ ਰੱਖੇਗੀ।

ਪੰਜਾਬ ਪੁਲਿਸ ਦਾ ਆਈਟੀ ਤੇ ਸਾਈਬਰ ਕਰਾਈਮ ਵਿੰਗ ਸੋਸ਼ਲ ਮੀਡੀਆ ‘ਤੇ ਪਰੋਸੀ ਜਾਣ ਵਾਲੀ ਭੜਕਾਊ ਸਮੱਗਰੀ ‘ਤੇ ਪੈਨੀ ਨਜ਼ਰ ਰੱਖੇਗਾ। ਸੰਭਵ ਹੈ ਕਿ 25 ਅਗਸਤ ਜਾਂ ਇਸ ਤੋਂ ਪਹਿਲਾਂ ਸੰਵੇਦਨਸ਼ੀਲ ਇਲਾਕਿਆਂ ਵਿਚ ਇੰਟਰਨੈੱਟ ਦੀ ਸਹੂਲਤ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਜਾਵੇ।

ਡੀਜੀਪੀ ਸੁਰੇਸ਼ ਅਰੋੜਾ ਅਨੁਸਾਰ ਕਾਨੂੰਨ ਤੇ ਸ਼ਾਂਤੀ ਵਿਵਸਥਾ ਨੂੰ ਬਣਾਈ ਰੱਖਣ ਲਈ ਜ਼ਰੂਰੀ ਹੈ ਕਿ ਕਿਸੇ ਨੂੰ ਵੀ ਕਿਸੇ ਧਰਮ ਜਾਂ ਗੁਰੂ ਖ਼ਿਲਾਫ਼ ਕਿਸੇ ਤਰ੍ਹਾਂ ਦੀ ਭੜਕਾਊ ਸਮੱਗਰੀ ਪਰੋਸਣ ਦੀ ਸਹਿਮਤੀ ਨਾ ਦਿੱਤੀ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹੀਂ ਦਿਨੀਂ ਕਿਸੇ ਤਰ੍ਹਾਂ ਦੀ ਭੜਕਾਊ ਸਮੱਗਰੀ ਨੂੰ ਪਰੋਸਣ ਤੋਂ ਗੁਰੇਜ਼ ਕਰਨ।

Be the first to comment

Leave a Reply

Your email address will not be published.


*