ਡੇਰੇ ਦੀ ਰਾਜ਼ਦਾਰ, ਵਿਪਾਸਨਾ ਹੋ ਸਕਦੀ ਹੈ ਅੰਡਰਗਰਾਊਂਡ

ਚੰਡੀਗੜ੍ਹ — ਹਰਿਆਣਾ ਪੁਲਸ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਬਲਾਤਕਾਰ ਦੇ ਮਾਮਲੇ ‘ਚ ਦੋਸ਼ੀ ਸਾਬਤ ਹੋਣ ਤੋਂ ਬਾਅਦ ਪੰਚਕੂਲਾ ਅਤੇ ਸਿਰਸਾ ‘ਚ ਭੜਕੀ ਹਿੰਸਾ ਦੇ ਸਿਲਸਿਲੇ ‘ਚ ਜਲਦੀ ਹੀ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਇੰਸਾ ਤੋਂ ਪੁੱਛ ਗਿੱਛ ਕਰੇਗੀ। ਵਿਪਾਸਨਾ ਰਾਮ ਰਹੀਮ ਦੇ ਖਾਸ ਮੈਂਬਰਾਂ ‘ਚ ਸ਼ਾਮਲ ਸੀ ਅਤੇ ਦਫਤਰ ਦੇ ਸਾਰੇ ਕੰਮ ਉਸ ਦੇ ਅਧੀਨ ਹੀ ਹੁੰਦੇ ਸਨ। ਇਸ ਦੇ ਨਾਲ ਸਭ ਤੋਂ ਵੱਡੀ ਗੱਲ ਇਹ ਕਿ ਹਨੀਪ੍ਰੀਤ ਜਦੋਂ ਰਾਮ ਰਹੀਮ ਨੂੰ ਜੇਲ ‘ਚ ਛੱਡ ਕੇ ਬਾਹਰ ਆਈ ਸੀ ਤਾਂ ਵਿਪਾਸਨਾ ਨੇ ਹੀ ਹਨੀਪ੍ਰੀਤ ਨੂੰ ਗੱਡੀ ਭੇਜੀ ਸੀ। ਵਿਪਾਸਨਾ ਡੇਰੇ ਦੇ ਵੱਡੀ ਰਾਜ਼ਦਾਰ ਵੀ ਹੈ। ਡੇਰੇ ਦੇ ਸਾਰੇ ਕੰਮ ਵਿਪਾਸਨਾ ਦੀ ਦੇਖਰੇਖ ‘ਚ ਹੁੰਦੇ ਸਨ। ਸੋ ਇਸ ਗੱਲ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਵਿਪਾਸਨਾ ਨੂੰ ਹਨੀਪ੍ਰੀਤ ਦੇ ਬਾਰੇ ਸਭ ਕੁਝ ਪਤਾ ਹੋਵੇ। ਰਾਮ ਰਹੀਮ ਦੀ ਸੰਭਾਵਿਤ ਉਤਰਾਧਿਕਾਰੀਆਂ ‘ਚ ਵਿਪਾਸਨਾ ਵੀ ਸ਼ਾਮਲ ਹੈ। ਹਰਿਆਣੇ ਦੇ ਡੀ.ਜੀ.ਪੀ. ਬੀ.ਐਸ.ਸੰਧੂ ਨੇ ਅੱਜ ਇਥੇ ਕਿਹਾ ਕਿ ‘ਸਿਰਸਾ ਪੁਲਸ ਜਲਦੀ ਹੀ ਵਿਪਾਸਨਾ ਇੰਸਾ ਨੂੰ ਜਾਂਚ ‘ਚ ਸ਼ਾਮਲ ਹੋਣ ਲਈ ਕਹੇਗੀ।’ ਪੁਲਸ ਵਲੋਂ ਦੇਰ ਹੋਣ ‘ਤੇ ਵਿਪਾਸਨਾ ਵੀ ਅੰਡਰਗਰਾਊਂਡ ਹੋ ਸਕਦੀ ਹੈ। ਸੋ ਡੇਰੇ ਦੇ ਰਾਜ਼ਾ ਤੋਂ ਪੜਦਾ ਚੁੱਕਣ ਲਈ ਵਿਪਾਸਨਾ ਦੀ ਜਲਦ ਤੋਂ ਜਲਦ ਗ੍ਰਿਫਤਾਰੀ ਜ਼ਰੂਰੀ ਹੈ।
ਹਰਿਆਣਾ ਪੁਲਸ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਬਲਾਤਕਾਰ ਦੇ ਮਾਮਲੇ ‘ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਪੁੰਚਕੂਲਾ ਅਤੇ ਸਿਰਸਾ ‘ਚ ਭੜਕੀ ਹਿੰਸਾ ਦੇ ਸਿਲਸਿਲੇ ‘ਚ ਜਲਦੀ ਹੀ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਇੰਸਾ ਤੋਂ ਪੁੱਛਗਿੱਛ ਕਰੇਗੀ। ਪੁਲਸ ਨੇ ਕਿਹਾ ਕਿ ‘ਰਾਮ ਰਹੀਮ ਦੀ ਵਿਸ਼ਵਾਸਪਾਤਰ ਅਤੇ ਮੂੰਹਬੋਲੀ ਬੇਟੀ ਹਨੀਪ੍ਰੀਤ ਅਤੇ ਡੇਰਾ ਦੇ ਅਧਿਕਾਰੀ ਅਦਿੱਤਯਾ ਇੰਸਾ ਨੂੰ ਪਕੜਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅਜੇ ਦੇਸ਼ ‘ਚ ਹੀ ਹਨ। ਸੰਧੂ ਨੇ ਕਿਹਾ ਹੈ ਕਿ ‘ਅਸੀਂ ਦੋਵਾਂ ਦਾ ਪਤਾ ਲਗਾਉਣ ਦੇ ਲਈ ਪੁਲਸ ਦੀਆਂ ਟੀਮਾਂ ਨੂੰ ਹਿਮਾਚਲ ਅਤੇ ਪੰਜਾਬ ਭੇਜਿਆ ਹੈ। ਅਸੀਂ ਇਹ ਮੰਨ ਕੇ ਚਲ ਰਹੇ ਹਾਂ ਕਿ ਉਹ ਦੇਸ਼ ‘ਚ ਹੀ ਕਿਤੇ ਹਨ। ਇਸ ਸ਼ੱਕ ਦੇ ਬਾਅਦ ਕਿ ਦੋਵੇਂ ‘ਦੇਸ਼ ‘ਚੋਂ ਭੱਜਣ ਦੀ ਕੋਸ਼ਿਸ਼ ਕਰ ਸਕਦੇ ਹਨ ਉਨ੍ਹਾਂ ਦੇ ਖਿਲਾਫ ਇਕ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ।

Be the first to comment

Leave a Reply