ਡੈਮੋਕਰੇਟਕ ਪਾਰਟੀ ਦੇ ਪਿਤਾਮਾ ਟੈਰੀ ਲੇਅਰ ਗੁਰੂਘਰ ਹੋਏ ਨਤਮਸਤਕ

ਮੈਰੀਲੈਂਡ (ਗਿੱਲ) – ਡੈਮੋਕਰੇਟਕ ਪਾਰਟੀ ਦੇ ਪਿਤਾਮਾ ਟੈਰੀ ਲੇਅਰ ਜੋ ਵੱਖ-ਵੱਖ ਅਹਿਮ ਅਹੁਦਿਆਂ ਤੇ ਕੰਮ ਕਰ ਚੁੱਕੇ ਹਨ। ਜਿੱਥੇ ਉਨ੍ਹਾਂ ਵੱਖੋਂ ਵੱਖਰੀਆਂ ਕਮਿਊਨਿਟੀਆਂ ਦੇ ਮਸਲਿਆਂ ਨੂੰ ਹੱਲ ਕੀਤਾ, ਉੱਥੇ ਉਨ੍ਹਾਂ ਨੇ ਪਿਆਰ ਤੇ ਸਹਿਚਾਰ ਵੀ ਵੰਡਿਆ ਹੈ, ਜਿਸ ਕਰਕੇ ਉਹ ਬਹੁਤ ਮਸ਼ਹੂਰ ਸਖਸ਼ੀਅਤ ਹਨ। ਉਹ ਹਰ ਧਰਮ ਦਾ ਸਤਿਕਾਰ ਦਿਲੋਂ ਕਰਦੇ ਹਨ। ਨੇੜਤਾ ਤੇ ਤਾਲਮੇਲ ਉਨ੍ਹਾਂ ਵਿੱਚ ਕੁੱਟ ਕੁੱਟ ਕੇ ਭਰੀ ਹੋਈ ਹੈ। ਉਨ੍ਹਾਂ ਵਲੋਂ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਗੁਰਦੁਆਰਾ ਰੈਡਲਜ਼ ਟਾਊਨ ਵਿਖੇ ਪਹਿਲਾਂ ਲੰਗਰ ਛਕਿਆ, ਉਪਰੰਤ ਗੁਰੂਘਰ ਨਤਮਸਤਕ ਹੋਏ। ਜਿੱਥੇ ਉਨ੍ਹਾਂ ਆਪਣੇ ਸੰਬੋਧਨ ਵਿੱਚ ਸੰਗਤਾਂ ਨੂੰ ਕਿਹਾ ਕਿ ਕਿਸੇ ਤਰ੍ਹਾਂ ਦਾ ਵੀ ਕੰਮ ਹੋਵੇ ਉਹ ਉਨ੍ਹਾਂ ਨਾਲ ਸੰਪਰਕ ਕਰਕੇ ਸੇਵਾ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਕੀਰਤਨ ਸੁਣਕੇ ਜੋ ਉਨ੍ਹਾਂ ਨੂੰ ਅਨੰਦ ਆਇਆ ਹੈ ਉਹ ਉਨ੍ਹਾਂ ਨੂੰ ਕਿਧਰੇ ਵੀ ਨਹੀਂ ਮਿਲਿਆ। ਉਨ੍ਹਾਂ ਸਿੱਖ ਧਰਮ ਦੇ ਪੈਰੋਕਾਰਾਂ ਨੂੰ ਬਹੁਤ ਨੇੜੇ ਤੋਂ ਦੇਖਿਆ ਹੈ ਤੇ ਸਿੱਖ ਧਰਮ ਬਾਰੇ ਉਹ ਹੋਰ ਜਾਨਣ ਦੀ ਕੋਸ਼ਿਸ਼ ਕਰ ਰਹੇ ਹਨ।ਗੁਰੂਘਰ ਦੇ ਪ੍ਰਬੰਧਕਾਂ ਨੇ ਟੈਰੀ ਲੇਅਰ ਨੂੰ ਸਿਰੋਪਾਓ ਅਤੇ ਸਿਰੀ ਸਾਹਿਬ ਨਾਲ ਸਨਮਾਨਿਤ ਕੀਤਾ ਤਾਂ ਜੋ ਉਹ ਭਵਿੱਖ ਵਿੱਚ ਵੀ ਇਸ ਗੁਰੂਘਰ ਦੀ ਯਾਦ ਨੂੰ ਦਿਲ ਵਿੱਚ ਵਸਾਈ ਰੱਖਣ। ਜਸਦੀਪ ਸਿੰਘ ਜੱਸੀ, ਬਲਜਿੰਦਰ ਸਿੰਘ ਸ਼ੰਮੀ ਵਲੋਂ ਗੁਰੂਘਰ ਵਿਖੇ ਚੱਲ ਰਹੇ ਖਾਲਸਾ ਪੰਜਾਬੀ ਸਕੂਲ਼ ਦਾ ਦੌਰਾ ਵੀ ਟੈਰੀ ਲੇਅਰ ਨੂੰ ਕਰਵਾਇਆ। ਜਿੱਥੇ ਉਹ ਸਕੂਲ ਪ੍ਰਬੰਧ ਅਤੇ ਅਧਿਆਪਕਾਂ ਨੂੰ ਮਿਲਕੇ ਆਪਣੇ ਕਈ ਸਵਾਲਾਂ ਦੇ ਉੱਤਰ ਉਂਨਾਂ ਪ੍ਰਾਪਤ ਕੀਤੇ।
ਉਨ੍ਹਾਂ ਕਿਹਾ ਕਿ ਸਕੂਲ ਇੱਕ ਐਸੀ ਸੰਸਥਾ ਹੈ ਜੋ ਧਰਮ, ਵਿਰਸੇ ਅਤੇ ਆਪਣੀ ਵਿਰਾਸਤ ਨਾਲ ਜੋੜਨ ਦਾ ਸੋਮਾ ਹੈ। ਜਿਸ ਨੂੰ ਮਜ਼ਬੂਤ ਕਰਨਾ ਤੇ ਇਸ ਦਾ ਲਾਹਾ ਲੈਣਾ ਜਰੂਰੀ ਹੈ। ਮਾਪਿਆਂ ਲਈ ਬੱਚਿਆਂ ਨੂੰ ਸਿੱਖੀ ਵਿੱਚ ਪ੍ਰਪੱਕ ਕਰਨ ਲਈ ਇਹ ਵਧੀਆ ਕੇਂਦਰ ਹੈ।ਸਕੂਲ ਦੇ ਪ੍ਰਿੰਸੀਪਲ ਡਾ. ਸੁਰਿੰਦਰ ਸਿੰਘ ਗਿੱਲ ਅਤੇ ਸੁਖਵਿੰਦਰ ਕੌਰ ਸੂਰੀ ਕੁਆਰਡੀਨੇਟਰ ਵਲੋਂ ਸਿੱਖ ਇਤਿਹਾਸ ਦੀ ਕਿਤਾਬ ਟੈਰੀ ਲੇਅਰ ਨੂੰ ਭੇਂਟ ਕੀਤੀ ਤਾਂ ਜੋ ਉਹ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀ ਲੈ ਸਕਣ। ਸਮੁੱਚੇ ਤੌਰ ਤੇ ਉਨ੍ਹਾਂ ਦੀ ਗੁਰੂਘਰ ਦੀ ਹਾਜ਼ਰੀ ਬਹੁਤ ਹੀ ਲਾਹੇਵੰਦ ਰਹੀ, ਜਿੱਥੇ ਪ੍ਰਬੰਧਕਾਂ ਨੇ ਗੁਰੂਘਰ ਚੱਲ ਰਹੇ ਕੰਮਾਂ ਵਿੱਚ ਆਈ ਰੁਕਾਵਟ ਦੀ ਜਾਣਕਾਰੀ ਵੀ ਦਿੱਤੀ। ਸਟੇਜ ਦੀ ਸੇਵਾ ਬਾਬਾ ਗੁਰਚਰਨ ਸਿੰਘ ਨੇ ਨਿਭਾਈ ਸੀ।

Be the first to comment

Leave a Reply