ਡੋਕਲਾਮ ਖੇਤਰ ਵਿਚ ਦੋਹਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਜਾਰੀ ਅੜਿੱਕੇ ਨੂੰ ਲੈ ਕੇ ਇਥੇ ਦੋਪਾਸੜ ਹੋਈ ਗੱਲਬਾਤ

ਬੀਜਿੰਗ  : ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਉਨ੍ਹਾਂ ਦੇ ਚੀਨੀ ਹਮ-ਅਹੁਦਾ  ਸਟੇਟ ਕੌਂਸਲਰ ਯਾਂਗ ਦਰਮਿਆਨ ਡੋਕਲਾਮ ਖੇਤਰ ਵਿਚ ਦੋਹਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਜਾਰੀ ਅੜਿੱਕੇ ਨੂੰ ਲੈ ਕੇ ਵੀਰਵਾਰ ਇਥੇ ਦੋਪਾਸੜ ਗੱਲਬਾਤ ਹੋਈ। ਡੋਭਾਲ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ (ਬ੍ਰਿਕਸ) ਦੇ ਕੌਮੀ ਸੁਰੱਖਿਆ ਸਲਾਹਕਾਰਾਂ ਦੀ ਦੋ ਦਿਨਾਂ ਬੈਠਕ ਵਿਚ ਹਿੱਸਾ ਲੈਣ ਲਈ ਇਥੇ ਆਏ ਹੋਏ ਹਨ। ਯਾਂਗ ਨੇ ਦੱਖਣੀ ਅਫਰੀਕਾ, ਬ੍ਰਾਜ਼ੀਲ ਅਤੇ  ਭਾਰਤ ਦੇ ਸੀਨੀਅਰ ਸੁਰੱਖਿਆ ਅਧਿਕਾਰੀਆਂ ਨਾਲ ਵੱਖਰੇ ਤੌਰ ‘ਤੇ ਵੀ ਮੁਲਾਕਾਤ ਕੀਤੀ। ਯਾਂਗ ਨੇ ਇਨ੍ਹਾਂ ਸੀਨੀਅਰ ਸੁਰੱਖਿਆ ਪ੍ਰਤੀਨਿਧੀਆਂ ਨਾਲ ਦੋਪਾਸੜ ਸੰਬੰਧਾਂ, ਕੌਮਾਂਤਰੀ ਤੇ ਖੇਤਰੀ ਮੁੱਦਿਆਂ ਅਤੇ ਬਹੁਪੱਖੀ ਮਾਮਲਿਆਂ ‘ਤੇ ਵੀ ਚਰਚਾ ਕੀਤੀ। ਨਾਲ ਹੀ ਵੱਡੀਆਂ ਸਮੱਸਿਆਵਾਂ ‘ਤੇ ਚੀਨ ਦਾ ਰੁੱਖ ਪੇਸ਼ ਕੀਤਾ।  ਫੌਜ ਹਟਾਉਣ ਦਾ ਚੀਨੀ ਪ੍ਰਸਤਾਵ ਭਾਰਤ ਨੇ ਕੀਤਾ ਰੱਦ-ਭਾਰਤ ਨੇ ਚੀਨ ਨੇ ਵਿਦੇਸ਼ ਮੰਤਰੀ ਦੀ ਉਸ ਦਲੀਲ ਨੂੰ ਨਿਮਰਤਾ ਸਹਿਤ ਰੱਦ ਕਰ ਦਿੱਤਾ  ਹੈ ਜਿਸ ਵਿਚ ਦੋਹਾਂ ਦੇਸ਼ਾਂ ਦਰਮਿਆਨ ਉਸਾਰੂ ਗੱਲਬਾਤ ਲਈ ਡੋਕਲਾਮ ਖੇਤਰ ਤੋਂ ਭਾਰਤੀ ਫੌਜ ਨੂੰ ਬਿਨਾਂ ਸ਼ਰਤ ਪਿੱਛੇ ਹਟਣ ਲਈ ਕਿਹਾ ਗਿਆ ਸੀ।

Be the first to comment

Leave a Reply