ਡੋਪ ਟੈਸਟ ਨੂੰ ਲੈ ਕੇ ਬੀ.ਸੀ.ਸੀ.ਆਈ. ਅਤੇ ਖੇਡ ਮੰਤਰਾਲੇ ਵਿਚਾਲੇ ਚਲ ਰਹੀ ਖਿੱਚੋਤਾਣ

ਮੁੰਬਈ— ਡੋਪ ਟੈਸਟ ਨੂੰ ਲੈ ਕੇ ਬੀ.ਸੀ.ਸੀ.ਆਈ. ਅਤੇ ਖੇਡ ਮੰਤਰਾਲੇ ਵਿਚਾਲੇ ਚਲ ਰਹੀ ਖਿੱਚੋਤਾਣ ਦੇ ਚਲਦੇ ਬੀ.ਸੀ.ਸੀ.ਸੀ.ਆਈ. ਨੇ ਖੇਡ ਮੰਤਰਾਲੇ ਵਲੋਂ ਜਾਰੀ ਕ੍ਰਿਕਟਰਾਂ ਦੇ ਡੋਪ ਟੈਸਟ ਦੇ ਨਿਰਦੇਸ਼ਾਂ ਨੂੰ ਠੁਕਰਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਆਪਣੇ ਕਿ੍ਰਕਟਰਾਂ ਦਾ ਡੋਪ ਟੈਸਟ ਨਹੀਂ ਕਰਾਵਾਂਗੇ।

ਜ਼ਿਕਰਯੋਗ ਹੈ ਕਿ ਬੀ.ਸੀ.ਸੀ.ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਗੁਪਤ ਸ਼ਰਤ ਉੱਤੇ ਕਿਹਾ, ”ਬੀ.ਸੀ.ਸੀ.ਆਈ. ਨੇ ਨਾਡਾ (NADA- National Anti Doping Agency) ਜਾਬਤਾ ਉੱਤੇ ਹਸਤਾਖਰ ਨਹੀਂ ਕੀਤੇ ਹਨ ਅਤੇ ਇਸ ਲਈ ਡੋਪ ਟੈਸਟ ਲਈ ਆਪਣੇ ਕ੍ਰਿਕਟਰਾਂ ਨੂੰ ਭੇਜਣਾ ਜ਼ਰੂਰੀ ਨਹੀਂ ਹੈ। ਆਈ.ਸੀ.ਸੀ. ਟੂਰਨਾਮੇਂਟਾਂ ਵਿਚ ਸਾਡੇ ਕ੍ਰਿਕਟਰਾਂ ਦਾ ਵਾਡਾ ਪ੍ਰੀਖਿਆ ਕਰਦਾ ਹੈ ਪਰ ਅਸੀ ਰਾਸ਼ਟਰੀ ਖੇਡ ਮਹਾਸੰਘ (ਐੱਨ.ਐੱਸ.ਐੱਫ.) ਨਹੀਂ ਹਾਂ ਅਤੇ ਇਸ ਲਈ ਨਾਡਾ ਨਾਲ ਜੁੜਨਾ ਸਾਡੇ ਲਈ ਜ਼ਰੂਰੀ ਨਹੀਂ ਹੈ।” ਉਨ੍ਹਾਂ ਨੇ ਕਿਹਾ, ”ਸਾਡੀ ਪਰਿਕਿਰਿਆ ਪਾਰਦਰਸ਼ੀ ਹੈ ਅਤੇ ਹਾਲ ਵਿਚ ਵਾਡਾ (WADA- World Anti Doping Agency) ਦੀ ਰਿਪੋਰਟ ਇਸਦਾ ਪ੍ਰਮਾਣ ਹੈ ਜਿਸ ਵਿਚ ਸਾਡੇ 153 ਕ੍ਰਿਕਟਰਾਂ ਦਾ ਮੁਕਾਬਲੇ ਦੌਰਾਨ ਅਤੇ ਮੁਕਾਬਲੇ ਤੋਂ ਇਤਰ ਟੈਸਟ ਕੀਤਾ ਗਿਆ ਅਤੇ ਇਕ ਟੈਸਟ ਪਾਜੀਟਿਵ ਪਾਇਆ ਗਿਆ। ‘ਅਧਿਕਾਰੀਆਂ ਵਲੋਂ ਜਦੋਂ ਕਾਨੂੰਨੀ ਕਾਰਵਾਈ ਦੇ ਬਾਰੇ ਵਿਚ ਪੁੱਛਿਆ ਗਿਆ, ਉਨ੍ਹਾਂ ਨੇ ਕਿਹਾ, ”ਬੀਸੀਸੀਆਈ ਪਹਿਲਾਂ ਹੀ ਕਈ ਕਾਨੂੰਨੀ ਲੜਾਈਆਂ ਲੜ ਰਿਹਾ ਹੈ। ਨਾਡਾ ਅਧਿਕਾਰੀਆਂ ਨੂੰ ਲੱਗਦਾ ਹੈ ਕਿ ਉਹ ਆਈ.ਪੀ.ਐੱਲ. ਜਾਂ ਰਣਜੀ ਟਰਾਫੀ ਵਿਚ ਆਉਣਗੇ ਅਤੇ ਬੀ.ਸੀ.ਸੀ.ਆਈ. ਵਲੋਂ ਪੰਜੀਕ੍ਰਿਤ ਕ੍ਰਿਕਟਰਾਂ ਨੂੰ ਡੋਪ ਟੈਸਟ ਲਈ ਮਜ਼ਬੂਰ ਕਰਣਗੇ। ਸਾਨੂੰ ਨਹੀਂ ਲੱਗਦਾ ਕਿ ਇਹ ਇੰਨਾ ਆਸਾਨ ਹੈ।”

Be the first to comment

Leave a Reply