ਢਾਈ ਕਰੋੜ ਲੋਕਾਂ ਦੀ ਸੇਵਾ ਨੂੰ ਹੀ ਆਪਣੀ ਪੂੰਜੀ ਮੰਨਦੇ ਹਨ – ਖੱਟੜ

ਹਰਿਆਣਾ – ਢਾਈ ਸਾਲ ਦੇ ਵੱਧ ਸਮੇਂ ਤੋਂ ਹਰਿਆਣਾ ਦੀ ਸੱਤਾ ਸੰਭਾਲ ਰਹੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਜਿਥੇ ਢਾਈ ਕਰੋੜ ਲੋਕਾਂ ਦੀ ਸੇਵਾ ਨੂੰ ਹੀ ਆਪਣੀ ਪੂੰਜੀ ਤੇ ਸ਼ਕਤੀ ਮੰਨਦੇ ਹਨ, ਉਥੇ ਹੀ ਉਨ੍ਹਾਂ ਦਾ ਟੀਚਾ ਹਰਿਆਣਾ ਵਿਚ ਸਿੱਖਿਆ ਸੁਧਾਰ ਤੇ ਰੁਜ਼ਗਾਰ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭ੍ਰਿਸ਼ਟਾਚਾਰ ਨੂੰ ਕੁੱਝ ਹੱਦ ਤੱਕ ਖਤਮ ਕਰਨ ਵਿਚ ਤਾਂ ਉਹ ਸਫ਼ਲ ਹੋਏ ਹਨ ਪਰ ਅਜੇ ਪੂਰੀ ਤਰ੍ਹਾਂ ਇਹ ਖਤਮ ਨਹੀਂ ਹੋਇਆ। ਉਨ੍ਹਾਂ ਦਾ ਦਾਅਵਾ ਹੈ ਕਿ ਉਹ ਭ੍ਰਿਸ਼ਟਾਚਾਰ ਨੂੰ ਖਤਮ ਕਰਕੇ ਹੀ ਸਾਹ ਲੈਣਗੇ, ਉਸ ਲਈ ਚਾਹੇ ਕਿੰਨੀਆਂ ਹੀ ਰੁਕਾਵਟਾਂ ਝੱਲਣੀਆਂ ਪੈਣ। ਜਗ ਬਾਣੀ/ਨਵੋਦਿਆ ਟਾਈਮਜ਼ ਦੇ ਪੱਤਰਕਾਰ ਦੀਪਕ ਬਾਂਸਲ ਦੇ ਨਾਲ ਵਿਸ਼ੇਸ਼ ਗੱਲਬਾਤ ਵਿਚ ਬੜੇ ਆਤਮ-ਵਿਸ਼ਵਾਸ ਨਾਲ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਉਹ ਆਉਣ ਵਾਲੀਆਂ ਚੋਣਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਵਿਚ ਵਿਸ਼ਵਾਸ ਜਤਾਉਣਗੇ। ਉਹ ਇਸ ਗੱਲ ਤੋਂ ਖੁਸ਼ ਸਨ ਕਿ ਹਰਿਆਣਾ ਦੀਆਂ ਨੀਤੀਆਂ ਨੂੰ ਦੂਸਰੇ ਰਾਜਾਂ ਵਿਚ ਵੀ ਅਪਣਾਇਆ ਜਾ ਰਿਹਾ ਹੈ।

Be the first to comment

Leave a Reply