ਢਾਡੀ ਹੀਰਾਵਾਲੀ ਦੇ ਜੱਥੇ ਵਿਲੈਤਰੀ ਵਿਖੇ ਗੋਲਡ ਮੈਡਿਲ ਨਾਲ ਹੋਵੇਗਾ ਸਨਮਾਨ੍ਹ

ਮਿਲਾਨ ਇਟਲੀ  –  ਜਿੱਥੇ ਬਹੁਤੇ ਲੋਕ ਪੱਛਮੀ ਦੇਸ਼ਾਂ ਦੀ ਚਮਕ ਦਮਕ ਤੇ ਡਾਲਰ ਯੂਰੋ ਕਮਾਉਣ ਦੀ ਦੌੜ ਚੋ ਲੱਗੇ ਹੋਏ ਹਨ ਉਥੇ ਕਈ ਵਤਨ ਪ੍ਰਸਤੀ ਸਭ ਕੁਝ ਤਿਆਗ ਕਿ ਪੁਰਾਤਨ ਵਿਰਸੇ ਨੂੰ ਸੰਭਾਲਣ ਤੇ ਸਿੱਖੀ ਪ੍ਰਤੀ ਫਰਜਾਂ ਨੂੰ ਨਿਭਾਉਣ ਤੋ ਕਦੇ ਪਿਛਾਂਹ ਨਹੀ ਹੱਟਦੇ। ਸਗੋ ਆਪਣੇ ਗੁਰੂ ਦਾ ਪ੍ਰਚਾਰ ਸੇਵਾ ਸਮਝ ਕਿ ਕਰ ਰਹੇ ਹਨ ਅਜਿਹੀ ਮਿਸਾਲ ਪੇਸ਼ ਕਰ ਰਿਹਾ ਹੈ ਇਟਲੀ ਦੇ ਸ਼ਹਿਰ ਬੈਰਗਾਮੋ ਚੋ ਵੱਸਿਆ ਢਾਡੀ ਮਨਦੀਪ ਸਿੰਘ ਹੀਰਾਵਾਲੀ ਜਿੰਨਾਂ ਨੇ ਆਪਣੇ ਬੱਚਿਆ ਨੂੰ ਇਟਾਲੀਅਨ ਵਿਦਿਆ ਦਿਵਾਉਣ ਦੇ ਨਾਲ ਗੁਰਮਤਿ ਦੇ ਧਾਰਨੀ ਬਣਾਇਆ ਹੈ ਅਤੇ ਆਪਣੇ ਬੱਚਿਆ ਨੂੰ ਢਾਡੀ ਕਲ੍ਹਾ ਦੇ ਮਾਹਿਰ ਬਣਾਇਆ ਹੈ । ਜੱਥੇ ਦੁਆਰਾ ਕੀਤੀ ਜਾ ਰਹੀ ਨੂੰ ਮਿਹਨਤ ਨੂੰ ਵੇਖਦੇ ਹੋਏ ਇਟਲੀ ਦੇ ਸ਼ਹਿਰ ਵਿਲੈਤਰੀ ਵਿਖੇ ਹੋ ਰਹੇ ਸ੍ਰੀ ਗੁਰੂ ਰਾਵਿਦਾਸ ਅੰਤਰਰਾਸ਼ਟਰੀ ਸੰਮੇਲਂਨ ਦੌਰਾਨ ਜੱਥੇ ਦਾ ਗੋਲਡ ਮੈਡਿਲ ਨਾਲ ਸਨਮਾਨ੍ਹ ਕੀਤਾ ਜਾ ਰਿਹਾ ਹੈ। ਜਿਸ ਬਾਰੇ ਵਿਸਥਾਰ ਜਾਣਕਾਰੀ ਦਿੰਦਿਆ ਪ੍ਰਬੰਧਕਾਂ ਨੇ ਦੱਸਿਆ ਕਿ ਉਨਾਂ ਦੁਆਰਾ ਕੀਤੀ ਜਾ ਰਹੀ ਮਿਹਨਤ ਨੂੰ ਵੇਖਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੱਥੇ ਦਾ ਗੋਲਡ ਮੈਡਿਲ ਨਾਲ ਸਨਮਾਨ੍ਹ ਕਰਨ ਦਾ ਫੈਸਲਾ ਲਿਆ ਹੈ ਅਤੇ ਭੱਵਿਖ ਚੋ ਹੋਰ ਵੀ ਖੇਤਰਾਂ ਚੋ ਯੋਗਦਾਨ ਪਾਉਣ ਵਾਲੀਆ ਸ਼ਖਸ਼ੀਅਤਾਂ ਨੂੰ ਅਜਿਹੇ ਸਨਮਾਨ੍ਹ ਦਿੰਦੇ ਰਹਿਣਗੇ।

Be the first to comment

Leave a Reply