ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਦਾ ਦਿਹਾਂਤ

ਮੋਹਾਲੀ  : ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਦਾ ਦਿਹਾਂਤ ਹੋ ਗਿਆ ਹੈ। ਉਹ ਮੁਹਾਲੀ ਦੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਚੈਰੀਟੇਬਲ ਹਸਪਤਾਲ ਸੋਹਾਣਾ ਵਿੱਚ ਜੇਰੇ ਇਲਾਜ ਸਨ ਜਿੱਥੇ ਦੁਪਹਿਰ 2 ਵਜੇ ਦੇ ਕਰੀਬ ਉਹਨਾਂ ਨੇ ਆਖਰੀ ਸਾਹ ਲਏ । ਹਸਪਤਾਲ ਪ੍ਰਬੰਧਕਾਂ ਦੇ ਮੁਤਾਬਿਕ ਗਿਆਨੀ ਜੀ ਦਾ ਪਹਿਲ਼ਾਂ ਬਰੇਨ ਿਟਊਮਰ ਦਾ ਆਪਰੇਸ਼ਨ ਹੋਇਆ ਸੀ ਤੇ ਹੁਣ ਉਹਨਾਂ ਨੂੰ ਨਾਜੁਕ ਹਾਲਤ ਦੇ ਚਲਦੇ ਹਸਪਤਾਲ ਦਾਖਿਲ ਕਰਵਾਇਆ ਗਿਆ ਸੀ ਜਿੱਥੇ ਸਰੀਰ ਦੇ ਸਾਰੇ ਅੰਗ ਫੇਲ ਹੋਣ ਦੇ ਚਲਦੇ ਉਹ ਿੲਸ ਦੁਨੀਆਂ ਨੂੰ ਅਲਵਿਦਾ ਆਖ ਗਏ । ਗਿਆਨੀ ਜੀ ਦਾ ਅੰਤਿਮ ਸੰਸਕਾਰ ਬੁੱਧਵਾਰ ਨੂੰ 11 ਵਜੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਸਾਹਮਣੇ ਵਾਲੀ ਜਗ੍ਹਾ ਤੇ ਕੀਤਾ ਜਾਏਗਾ ।

Be the first to comment

Leave a Reply

Your email address will not be published.


*