ਤਤਕਾਲ ਟਿਕਟ ਲਈ ਯਾਤਰੀਆਂ ‘ਚ ਮਾਰੋ-ਮਾਰ

ਚੰਡੀਗੜ੍ਹ  – ਗਰਮੀਆਂ ਦੀਆਂ ਛੁੱਟੀਆਂ ਤੇ ਵਿਆਹ ਦਾ ਸੀਜ਼ਨ ਹੋਣ ਕਾਰਨ ਯੂ. ਪੀ. ਤੇ ਬਿਹਾਰ ਜਾਣ ਵਾਲੀਆਂ ਟਰੇਨਾਂ ‘ਚ ਰਿਜ਼ਰਵੇਸ਼ਨ ਨਾ ਮਿਲਣ ਕਾਰਨ ਲੋਕ ਤਤਕਾਲ ਟਿਕਟ ਵੱਲ ਭੱਜ ਰਹੇ ਹਨ ਪਰ ਇਸ ਤੋਂ ਬਾਅਦ ਵੀ ਲੋਕਾਂ ਨੂੰ ਟਿਕਟ ਨਹੀਂ ਮਿਲ ਰਹੀ ਹੈ। ਇਹੋ ਨਹੀਂ, ਕਈ ਵਾਰ ਤਾਂ ਲੋਕ ਰਾਤ ਤੋਂ ਇਲਾਵਾ 24 ਘੰਟੇ ਰੇਲਵੇ ਸਟੇਸ਼ਨ ‘ਤੇ ਗੁਜ਼ਾਰ ਰਹੇ ਹਨ ਪਰ ਇਸ ਤੋਂ ਬਾਅਦ ਵੀ ਤਤਕਾਲ ਟਿਕਟ ਨਹੀਂ ਮਿਲਦੀ। ਅਜਿਹੇ ‘ਚ ਯਾਤਰੀਆਂ ਦਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਇਸ ਟਿਕਟ ‘ਤੇ ਵੀ ਦਲਾਲਾਂ ਦਾ ਕਬਜ਼ਾ ਹੈ। ਇਸ ਤਰ੍ਹਾਂ ਲੋਕ ਕਾਫ਼ੀ ਪ੍ਰੇਸ਼ਾਨ ਹੋ ਰਹੇ ਹਨ।
ਜਾਣਕਾਰੀ ਅਨੁਸਾਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਸਾਰੀ ਰਾਤ ਲਾਈਨ ‘ਚ ਲੱਗਣ ਤੋਂ ਬਾਅਦ ਜਦੋਂ ਟਿਕਟ ਕਾਊਂਟਰ ਖੁੱਲ੍ਹਦਾ ਹੈ ਤਾਂ 5 ਮਿੰਟਾਂ ‘ਚ ਹੀ ਸਾਰੀਆਂ ਟਿਕਟਾਂ ਬੁੱਕ ਹੋ ਜਾਂਦੀਆਂ ਹਨ। ਇਸ ਤਰ੍ਹਾਂ ਸਾਰੀ ਰਾਤ ਰਿਜ਼ਰਵੇਸ਼ਨ ਕਾਊਂਟਰ ‘ਤੇ ਰਹਿਣ ਤੋਂ ਬਾਅਦ ਟਿਕਟ ਮਿਲਣਾ ਵੀ ਸੰਭਵ ਨਹੀਂ ਹੁੰਦਾ।

Be the first to comment

Leave a Reply