ਤਰਲੋਚਨ ਲੋਚੀ ਦੀ ਗ਼ਜ਼ਲ ਨਾਲ ਸਮਾਗਮ ਦਾ ਹੋਇਆ ਸ਼ੁਭ ਆਰੰਭ

ਸਮਰਾਲਾ : ਸਾਹਿੱਤ ਸਭਾ ਸਮਰਾਲਾ ਦੇ ਸਮਾਗਮ ‘ਚ ਅੱਜ ਸ਼ਮਸ਼ੇਰ ਸਿੰਘ ਸੰਧੂ ਦਾ ਰੂਬਰੂ ਤੇ ਕਵੀ ਦਰਬਾਰ ਸੀ। ਤਰਲੋਚਨ ਲੋਚੀ ਦੀ ਗ਼ਜ਼ਲ ਨਾਲ ਸਮਾਗਮ ਦਾ ਆਰੰਭ ਹੋਇਆ। ਕਹਾਣੀਕਾਰ ਸੁਖਜੀਤ ਨੇ ਮੰਚ ਸੰਚਾਲਨ ਕੀਤਾ। ਪਰਧਾਨਗੀ ਡਾ: ਸੁਰਜੀਤ ਸਿੰਘ ਪਟਿਆਲਾ ਨੇ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਗੁਰਭਜਨ ਸਿੰਘ ਗਿੱਲ ਨੇ ਹਾਜ਼ਰੀ ਭਰੀ। ਬੜੇ ਪ੍ਰਭਾਵਸ਼ਾਲੀ ਸਮਾਗਮ ਚ ਪਰਧਾਨ ਸ਼੍ਰੀ ਬਿਹਾਰੀ ਲਾਲ ਸੱਦੀ ਨੇ ਸਵਾਗਤੀ ਸ਼ਬਦ ਕਹੇ। ਸ਼ਮਸ਼ੇਰ ਨੇ ਸਰੋਤਿਆਂ ਦੀ ਮੰਗ ਤੇ ਇਕਰਾਰ ਕੀਤਾ ਕਿ ਉਹ ਇਸੇ ਸਾਲ ਹੀ ਇੱਕ ਕਹਾਣੀ ਸੰਗ੍ਰਹਿ ਤੇ ਇੱਕ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਕਰੇਗਾ।
ਸਰੋਤਿਆਂ ਨੇ ਸ਼ਮਸ਼ੇਰ ਦੀ ਵਾਰਤਕ ਪੁਸਤਕ ‘ਇੱਕ ਪਾਸ਼ ਇਹ ਵੀ’ ਦੀ ਵਿਸ਼ੇਸ਼ ਸ਼ਲਾਘਾ ਕੀਤੀ। ਇਸ ਮੌਕੇ ਪ੍ਰੋ: ਰਵਿੰਦਰ ਭੱਠਲ, ਗੁਰਪਾਲ ਲਿਟ, ਰਘਬੀਰ ਸਿੰਘ ਭਰਤ, ਬਾਬੂ ਸਿੰਘ ਚੌਹਾਨ, ਜੋਗਿੰਦਰ ਸਿੰਘ ਜੋਸ਼, ਸੁਕਜੀਤ ਵਿਸ਼ਾਦ,ਕਾਲਾ ਪਾਇਲ ਵਾਲਾ, ਜਗਦੇਵ ਘੁੰਗਰਾਲੀ, ਗੁਰਸੇਵਕ ਸਿੰਘ ਢਿੱਲੋਂ, ਹਰਿੰਦਰ ਸਿੰਘ ਕਾਕਾ, ਗੁਰਿੰਦਰ ਸਿੰਘ ,ਜਗਤਾਰ ਸਿੰਘ, ਹਰਜੀਤ ਨਾਗਰਾ, ਗੱਜਣਵਾਲਾ ਸੁੰਖਮਿੰਦਰ,ਬਲਵਿੰਦਰ ਗਿੱਲ, ਮਨਜਿੰਦਰ ਧਨੋਆ, ਹਰਬੰਸ ਮਾਲਵਾ,ਕਮਲਜੀਤ ਨੀਲੋਂ,ਪਵਨਦੀਪ ਖੰਨਾ,ਬਲਵਿੰਦਰ ਗਰੇਵਾਲ, ਗੁਰਮੀਤ ਸਿੰਘ ਕਾਹਲੋਂ,ਰਮੇਸ਼ ਪਾਲ ਭੋਲੇ ਕੇ ਸਮੇਤ ਅਨੇਕਾਂ ਲੇਖਕ ਸ਼ਾਮਿਲ ਹੋਏ।

Be the first to comment

Leave a Reply