ਤਰੀ ਰੈਕਸ ਟਿਲਰਸਨ ਆਪਣੇ ਪਹਿਲੇ ਕੈਨੇਡਾ ਦੌਰੇ ਦੌਰਾਨ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਨਾਲ ਕੀਤੀ ਮੁਲਾਕਾਤ

ਵਾਸ਼ਿੰਗਟਨ- ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੰਗਲਵਾਰ ਨੂੰ ਜਦੋਂ ਵਿਦੇਸ਼ ਮੰਤਰੀ ਰੈਕਸ ਟਿਲਰਸਨ ਆਪਣੇ ਪਹਿਲੇ ਕੈਨੇਡਾ ਦੌਰੇ ‘ਤੇ ਆਉਣਗੇ ਤਾਂ ਉੱਤਰੀ ਕੋਰੀਆ ਦੇ ਪ੍ਰਮਾਣੂ ਸੰਕਟ ਦੇ ਨਾਲ ਨਾਲ ਕਈ ਹੋਰ ਮੁੱਦੇ ਵੀ ਯਕੀਨਨ ਵਿਚਾਰੇ ਜਾਣਗੇ।ਟਿਲਰਸਨ ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਨਾਲ ਮੁਲਾਕਾਤ ਕਰਨ ਦੇ ਨਾਲ-ਨਾਲ ਕੈਨੇਡਾ-ਅਮਰੀਕਾ ਸਬੰਧਾਂ ਬਾਰੇ ਟਰੂਡੋ ਸਰਕਾਰ ਦੀ ਕੈਬਨਿਟ ਕਮੇਟੀ ਦੇ ਹੋਰਨਾਂ ਮੰਤਰੀਆਂ ਨਾਲ ਵੀ ਮੁਲਾਕਾਤ ਕਰਨਗੇ। ਇੱਕ ਅਮਰੀਕੀ ਅਧਿਕਾਰੀ ਨੇ ਦੱਸਿਆ ਕਿ ਇਹ ਮੀਟਿੰਗ ਦੋਵਾਂ ਮੁਲਕਾਂ ਦਰਮਿਆਨ ਪੱਲਰੇ ਸਬੰਧਾਂ ਦਾ ਹੀ ਹਿੱਸਾ ਹੈ। ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਮੁਲਾਕਾਤ ਦੌਰਾਨ ਦੋਵਾਂ ਦੇਸ਼ਾਂ ਦੇ ਮੁੱਦਿਆਂ ਤੋਂ ਇਲਾਵਾ ਕੌਮਾਂਤਰੀ ਮੁੱਦੇ ਵੀ ਵਿਚਾਰੇ ਜਾਣਗੇ। ਇਸ ਦੌਰਾਨ ਕੋਰੀਆਈ ਸੰਕਟ ਬਾਰੇ ਅਗਲੇ ਸਾਲ ਦੇ ਸ਼ੁਰੂ ‘ਚ ਕੈਨੇਡਾ ‘ਚ ਹੋਣ ਜਾ ਰਹੀ ਕੌਮਾਂਤਰੀ ਵਾਰਤਾ ਦੀਆਂ ਯੋਜਨਾਂਵਾਂ ਉਲੀਕਣਾਂ ਵੀ ਸ਼ਾਮਲ ਹੋਵੇਗਾ।ਉਸ ਸਿਖਰ ਵਾਰਤਾ ‘ਚ ਉਹ ਦੇਸ਼ ਹਿੱਸਾ ਲੈਣਗੇ ਜਿਨ੍ਹਾਂ ਨੇ ਕੋਰੀਆ ਦੀ ਜੰਗ ‘ਚ ਹਿੱਸਾ ਲਿਆ ਸੀ ਤੇ ਉਨ੍ਹਾਂ ਤੋਂ ਇਲਾਵਾ ਕਈ ਹੋਰ ਖੇਤਰੀ ਅਧਿਕਾਰੀ ਵੀ ਇਸ ਵਾਰਤਾ ‘ਚ ਸ਼ਾਮਲ ਹੋਣਗੇ।

Be the first to comment

Leave a Reply