ਤਰ ਖੇਤਰ ਖਾਂਦੀ ਗ੍ਰਾਮ ਉਦਯੋਗ ਦੇ ਮੈਂਬਰ ਹੀਣਾ ਭੱਟ ਨੇ ਕੀਤਾ ਫੁੱਲਕਾਰੀ ਸੈਂਟਰ ਦਾ ਕੀਤਾ ਦੌਰਾ

ਪਟਿਆਲਾ ਡਾ. ਹੀਣਾ ਭੱਟ ਮੈਂਬਰ ਉੱਤਰ ਖੇਤਰ ਖਾਂਦੀ ਅਤੇ ਗ੍ਰਾਮਉਦਯੋਗ ਆਯੋਗ, ਸੁਖਸ਼ਮ ਲਘੂ ਅਤੇ ਮਾਧਿਅਮ ਉੱਧਮ ਮੰਤਰਾਲਿਆਂ, ਭਾਰਤ ਸਰਕਾਰ, ਨੇ ਅੱਜ ਪਿੰਡ ਥੂਹਾ ਵਿਖੇ ਪਟਿਆਲਾ ਹੈਡੀਕ੍ਰਾਫਟ ਫੁੱਲਕਾਰੀ ਸਫੁਰਤੀ ਕਲਸਟਰ ਵਿਖੇ ਦੌਰਾ ਕੀਤਾ। ਉਹਨਾਂ ਨੇ ਇਸ ਮੌਕੇ ਕਲਸਟਰ ਦੇ ਕੌਮਣ ਫੈਸਲਿਟੀ ਸੈਂਟਰ ਵਿਖੇ ਪਿੰਡਾ ਦੀਆਂ ਲੜਕੀਆਂ ਦੁਆਰਾ ਫੁੱਲਕਾਰੀ ਦੇ ਸੁੰਦਰ ਅਤੇ ਆਕਰਸ਼ਕ ਡਿਜਾਈਨ ਬਣਦੇ ਹੋਏ ਦੇਖੇ। ਜਿਥ੍ਹੇ ਤਕਰੀਬਨ 200 ਲੜਕੀਆਂ ਮੌਜੂਦ ਸਨ ਅਤੇ ਫੁੱਲਕਾਰੀ ਦੇ ਅੱਲਗ-ਅੱਲਗ ਡਿਜਾਈਨ ਬਣਾਉਂਣ ਵਿੱਚ ਰੁਝੀਆਂ ਰਹੀਆਂ। ਉਹਨਾਂ ਨੇ ਕਿਹਾ ਕਿ ਇਹ ਕਲਸਟਰ ਪਿੰਡੂ ਮਹਿਲਾਵਾਂ ਨੂੰ ਰੁਜਗਾਰ ਦੇਣ ਦਾ ਵਧੀਆਂ ਜਾਰੀਆਂ ਹੈ। ਜਿਸ ਵਿੱਚ ਉਹਨਾਂ ਨੇ ਕਿਹਾ ਕਿ ਮਹਿਲਾ ਰੋਜਾਨਾ ਘੱਟੋ-ਘੱਟ 400 ਰੁਪਏ ਕਮਾ ਸਕਦੀ ਹੈ। ਉਹਨਾਂ ਨੇ ਸੁਝਾਅ ਦਿੱਤਾ ਕਿ ਕਲਸਟਰ ਨੂੰ ਈ-ਕਾਮਰਸ ਦੇ ਨਾਲ ਵੀ ਕਮਾਈ ਦੇ ਵਧੀਆਂ ਉਪਾਏ ਕਰਨੇ ਚਾਹੀਦੇ ਹਨ। ਫੁੱਲਕਾਰੀ ਦਾ ਬਹੁਤ ਵੱਡਾ ਬਾਜ਼ਾਰ ਹੈ ਉਹਨਾਂ ਨੇ ਦੱਸਿਆਂ ਕਿ ਇਸ ਪ੍ਰਕਾਰ ਦੇ ਹੋਰ ਵੀ ਕਈ ਕਲਸਟਰ ਸੈਂਟਰ ਸਥਾਪਿਤ ਕੀਤੇ ਜਾਣੇ ਚਾਹੀਦੇ ਹਨ ਤਾਂਕਿ ਵੱਧ ਤੋਂ ਵੱਧ ਮਹਿਲਾਵਾਂ ਨੂੰ ਰੋਜਗਾਰ ਦਾ ਸਾਧਨ ਮਿਲ ਸਕੇ। ਮਹਿਲਾਵਾਂ ਨੂੰ ਸ਼ਕਤੀ ਪ੍ਰਦਾਨ ਕਰਨ ਲਈ ਇਸ ਖੇਤਰ ਵਿੱਚ ਕਲਸਟਰ ਚੰਗਾ ਕੰਮ ਕਰ ਰਿਹਾ ਹੈ। ਉਹਨਾਂ ਵਿਸ਼ਵਾਸ ਦਿਵਾਇਆ ਕਿ ਉਹ ਨਵੀ ਦਿੱਲੀ ਸਥਿਤ ਖਾਦੀ ਗ੍ਰਾਮ ਉਦਯੋਗ ਭਵਨ ਵਿੱਚ ਇਸ ਕਲਸਟਰ ਵਿੱਚ ਬਣੇ ਦੁੱਪਟੇ ਵੇਚੇ ਜਾਣਗੇ।ਅਤੇ ਜੰਮੂ ਅਤੇ ਕਸ਼ਮੀਰ ਦੇ ਨਜਦੀਕ ਨਗਰੋਟਾ ਅਤੇ ਸ੍ਰੀ ਨਗਰ ਦੇ ਨਜ਼ਦੀਕ ਪੰਪੋਰ ਵਿੱਚ ਉੱਥੇ ਦੀਆਂ ਮਹਿਲਾਵਾਂ ਦੇ ਲਈ ਵੀ ਇਹ ਕਲਸਟਰ ਸਿੱਖਲਾਈ ਦੇਣ ਤਾਂ ਕਿ ਉੱਥੇ ਵੀ ਕਈ ਮਹਿਲਾਵਾਂ ਹਨ ਜੋ ਇਸ ਪ੍ਰਕਾਰ ਦਾ ਕੰਮ ਕਰਕੇ ਆਮਦਨੀ ਵਧਾ ਸਕਦੀਆਂ ਹਨ। ਉਹਨਾਂ ਨੇ ਕਲਸਟਰ ਤੋਂ ਮਹਿਲਾਵਾਂ ਦੇ ਖੇਤਰ ਵਿੱਚ ਪੂਰੀ ਮੱਦਦ ਕਰਨ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਤੇ ਕਲਸਟਰ ਦੀ ਚੇਅਰਪਰਸਨ ਸ੍ਰੀ ਮਤੀ ਰੇਖਾ ਮਾਨ, ਖਾਂਦੀ ਅਤੇ ਗ੍ਰਾਮ ਉਦਯੋਗ ਆਯੋਗ ਦੇ ਸੂਬਾ ਡਾਇਰੈਕਟਰ, ਪੰਜਾਬ, ਡਾ. ਵਿ.ਕੇ.ਨਾਗਰ ਉੱਪ ਡਾਇਰੈਕਟਰ ਸ੍ਰੀ ਵਿ.ਕੇ. ਸ਼ਰਮਾ, ਸਹਾਇਕ ਡਾਇਰੈਕਟਰ ਸ੍ਰੀ ਨਰੇਸ਼ ਕੁਮਾਰ ਅਤੇ ਪਿੰਡ ਥੂਹਾ ਦੇ ਸਰਪੰਚ, ਰਾਕੇਸ਼ ਠਾਕੁਰ ਅਤੇ ਹੋਰ ਪਤਵੰਤੇ ਸੱਜਨ ਹਾਜ਼ਰ ਹੋਏ।

Be the first to comment

Leave a Reply