ਤਾਮਕੋਟ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ

ਮਾਨਸਾ – ਤਾਮਕੋਟ ਦੀ ਪੰਚਾਇਤ ਨੂੰ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਅੱਛੀ ਕਾਰਗੁਜ਼ਾਰੀ ਕਾਰਨ ਦੋ ਸਾਲ ਪਹਿਲਾਂ ਰਾਸ਼ਟਰਪਤੀ ਅਵਾਰਡ ਨਾਲ ਨਿਵਾਜਿਆ ਗਿਆ ਸੀੀ ਜਿਸਦੀ ਇਨਾਮ ਰਾਸ਼ੀ ਦੋ ਸਾਲ ਬਾਦ ਹੁਣ ਮਹਿਜ਼ 15 ਦਿਨ ਪਹਿਲਾਂ ਪੰਚਾਇਤੀ ਖਾਤੇ ਤੱਕ ਪਹੁੰਚਾਈ ਗਈ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਪੀਆਈ (ਐਮ.ਐਲ.) ਲਿਬਰੇਸ਼ਨ ਦੇ ਜਿਲ੍ਹਾ ਆਗੂ ਕਾਮਰੇਡ ਰਣਜੀਤ ਸਿੰਘ ਸਰਪੰਚ ਤਾਮਕੋਟ ਨੇ ਕੀਤਾ। ਉਨ੍ਹਾਂ ਕਿਹਾ ਕਿ ਗ੍ਰਾਮ ਸਭਾ ਦੀ ਮਨਜੂਰੀ ਨਾਲ ਮਤਾ ਪਾ ਕੇ ਇਹ ਰਾਸ਼ੀ ਪਿੰਡ ਦੇ ਵਿਕਾਸ ਤੇ ਲਾਉਣ ਤੋਂ ਪ੍ਰਸ਼ਾਸਨ ਦੀ ਦਖਲ ਅੰਦਾਜ਼ੀ ਕਾਰਨ ਰੋਕਿਆ ਗਿਆ।