ਤਾਲਿਬਾਨ ਦੇ ਡਰੱਗ ਵਪਾਰ ਨੂੰ ਕਮਜ਼ੋਰ ਕਰਨ ‘ਚ ਅਸਫਲ ਰਿਹਾ ਸੁਰੱਖਿਆ ਪਰੀਸ਼ਦ – ਭਾਰਤ

ਸੰਯੁਕਤ ਰਾਸ਼ਟਰ – ਤਾਲਿਬਾਨ ਦੇ ਨਸ਼ੀਲੇ ਪਦਾਰਥ ਵਪਾਰ ‘ਤੇ ਰੋਕ ਲਗਾਉਣ ‘ਚ ਅਸਫਲ ਰਹਿਣ ਨੂੰ ਲੈ ਕੇ ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ‘ਤੇ ਹਮਲਾ ਬੋਲਿਆ ਹੈ। ਭਾਰਤ ਨੇ ਕਿਹਾ ਕਿ ਨਸ਼ੀਲੇ ਪਦਾਰਥ ਦਾ ਵਪਾਰ ਕਰਨ ਵਾਲੇ ਤੇ ਅਫਗਾਨਿਸਤਾਨ ਦੇ ਕੁਦਰਤੀ ਸਰੋਤਾਂ ਦੀ ਚੋਰੀ ਕਰਨ ਵਾਲੇ ਅਪਰਾਧਿਕ ਗਿਰੋਹ ਨਾਲ ਇਸ ਅੱਤਵਾਦੀ ਸੰਗਠਨ ਨੂੰ ਕਾਫੀ ਮਦਦ ਮਿਲਦੀ ਹੈ। ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਸਥਾਈ ਨੁਮਾਇੰਦੇ ਸਈਅਦ ਅਕਬਰੂਦੀਨ ਨੇ ਸੋਮਵਾਰ ਨੂੰ ਸੁਰੱਖਿਆ ਪਰੀਸ਼ਦ ‘ਚ ਇਕ ਚਰਚਾ ਦੌਰਾਨ ਕਿਹਾ ਕਿ ਜਨਰਲ ਸਕੱਤਰ ਦੀ ਤਾਜ਼ਾ ਰਿਪੋਰਟ ‘ਚ ਵੀ ਇਸ ਮੁੱਦੇ ਨੂੰ ਮੌਜੂਦਾ ਤਰੀਕੇ ਨਾਲ ਸਮਝਣ ‘ਚ ਅਸਫਲ ਹੋਈ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਚਿੰਤਾ ਪ੍ਰਗਟਾਈ ਹੈ ਕਿ ਭਾਵੇਂ ਹੀ ਇਸ ਸਾਲ ਦੀ ਸ਼ੁਰੂਆਤ ਦੌਰਾਨ ਸੁਰੱਖਿਆ ਪਰੀਸ਼ਦ ‘ਚ ਅਫਗਾਨਿਸਤਾਨ ‘ਚ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ ਨੂੰ ਵਧਾਉਣ ਦੀ ਪੇਸ਼ਕਸ਼ ਅੱਤਵਾਦ, ਨਸ਼ੀਲੇ ਪਦਾਰਥਾਂ ਦੇ ਉਤਪਾਦਨ ਤੇ ਅਫਗਾਨਿਸਤਾਨ ਦੇ ਕੁਦਰਤੀ ਸਰੋਤਾਂ ਦੀ ਗੈਰ ਕਾਨੂੰਨੀ ਸ਼ੋਸ਼ਣ ਵਿਚਾਲੇ ਸਬੰਧਾਂ ‘ਤੇ ਧਿਆਨ ਕੇਂਦਰਿਤ ਕਰਦਾ ਹੈ ਪਰ ਤਾਲਿਬਾਨ ਦੇ ਨਸ਼ੀਲੇ ਪਦਾਰਥ ਦੇ ਵਪਾਰ ਤੋਂ ਨਜਿੱਠਣ ‘ਚ ਉਸ ਦੀਆਂ ਕੋਸ਼ਿਸ਼ਾਂ ਦੇ ਮਾਮਲੇ ‘ਚ ਖਰਾ ਨਹੀਂ ਉਤਰਦਾ। ਭਾਰਤ ਨੇ ਨਸ਼ੀਲੇ ਪਦਾਰਥ ਦੇ ਵਪਾਰ ਨੂੰ ਖਤਮ ਕਰਨ ਦਾ ਸੱਦਾ ਦਿੱਤਾ ਜੋ ਤਾਲਿਬਾਨ ਤੇ ਲਸ਼ਕਰ-ਏ-ਤੋਇਬਾ ਵਰਗੇ ਅੱਤਵਾਦੀ ਸੰਗਠਨਾਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਉਂਦਾ ਹੈ। ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਤਾਲਿਬਾਨ ਦਾ 60 ਫੀਸਦੀ ਮਾਲੀਆ ਨਸ਼ੇ ਦੇ ਵਪਾਰ ਨਾਲ ਆਉਂਦਾ ਹੈ ਤੇ ਤਾਲਿਬਾਨ ਦੇ ਕਬਜ਼ੇ ਵਾਲੇ ਖੇਤਰ ‘ਚ ਅਫੀਮ ਦੀ ਖੇਤੀ ਨੂੰ ਸਭ ਤੋਂ ਜ਼ਿਆਦਾ ਪੈਸਾ ਦੇਣ ਵਾਲੀ ਫਸਲ ਮੰਨਿਆ ਜਾਂਦਾ ਹੈ।