ਤਾਲਿਬਾਨ ਨੇ ਬੋਲਿਆ ਵੱਡਾ ਹਮਲਾ ਅਫ਼ਗਾਨਿਸਤਾਨ ਦੇ 30 ਫ਼ੌਜੀ ਮਾਰੇ ਗਏ

ਕੰਧਾਰ  : ਅਫ਼ਗਾਨਿਸਤਾਨ ਦੇ ਇਕ ਫ਼ੌਜੀ ਟਿਕਾਣੇ ‘ਤੇ ਮੰਗਲਵਾਰ ਰਾਤ ਤਾਲਿਬਾਨ ਨੇ ਵੱਡਾ ਹਮਲਾ ਬੋਲਿਆ। ਇਸ ‘ਚ 30 ਫ਼ੌਜੀ ਮਾਰੇ ਗਏ ਅਤੇ 13 ਜ਼ਖ਼ਮੀ ਹੋ ਗਏ। ਜਵਾਬੀ ਕਾਰਵਾਈ ‘ਚ 80 ਤੋਂ ਜ਼ਿਆਦਾ ਅੱਤਵਾਦੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ।

ਰੱਖਿਆ ਮੰਤਰਾਲੇ ਦੇ ਬੁਲਾਰੇ ਜਨਰਲ ਦੌਲਤ ਵਜ਼ੀਰੀ ਨੇ ਦੱਸਿਆ ਕਿ ਅੱਤਵਾਦੀਆਂ ਨੇ ਮੰਗਲਵਾਰ ਰਾਤ ਕੰਧਾਰ ਸੂਬੇ ਦੇ ਖਾਿਯਜ ਜ਼ਿਲ੍ਹੇ ਦੇ ਕਰਜਲੀ ਇਲਾਕੇ ‘ਚ ਸਥਿਤ ਫ਼ੌਜ ਦੇ ਕੈਂਪ ‘ਤੇ ਧਾਵਾ ਬੋਲਿਆ। ਅਫ਼ਗਾਨ ਫ਼ੌਜੀਆਂ ਨੇ ਬਹਾਦਰੀ ਨਾਲ ਉਨ੍ਹਾਂ ਦਾ ਸਾਹਮਣਾ ਕੀਤਾ ਅਤੇ 80 ਤੋਂ ਜ਼ਿਆਦਾ ਅੱਤਵਾਦੀਆਂ ਨੂੰ ਮਾਰ ਦਿੱਤਾ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਸੈਂਕੜੇ ਤਾਲਿਬਾਨ ਅੱਤਵਾਦੀਆਂ ਨੇ ਕਈ ਦਿਸ਼ਾਵਾਂ ਤੋਂ ਫ਼ੌਜੀ ਅੱਡੇ ‘ਤੇ ਧਾਵਾ ਬੋਲਿਆ ਅਤੇ ਇਕ ਘੰਟੇ ਤਕ ਅੰਨ੍ਹੇਵਾਹ ਗੋਲੀਬਾਰੀ ਕੀਤੀ। ਅੱਤਵਾਦੀ 30 ਤੋਂ ਜ਼ਿਆਦਾ ਵਾਹਨਾਂ ‘ਤੇ ਸਵਾਰ ਹੋ ਕੇ ਆਏ ਸਨ। ਅੱਤਵਾਦੀਆਂ ਦਾ ਸਾਹਮਣਾ ਕਰਨ ਲਈ ਹਵਾਈ ਮਦਦ ਵੀ ਮੰਗੀ ਗਈ ਸੀ। ਤਾਲਿਬਾਨ ਨੇ ਟਵਿੱਟਰ ਅਕਾਊਂਟ ਰਾਹੀਂ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

ਅਮਰੀਕੀ ਨਿਗਰਾਨੀ ਸੰਸਥਾ ਅਨੁਸਾਰ ਅਫ਼ਗਾਨਿਸਤਾਨ ‘ਚ ਸਾਲ 2016 ‘ਚ ਅੱਤਵਾਦੀ ਹਮਲਿਆਂ ‘ਚ 6800 ਫ਼ੌਜੀਆਂ ਅਤੇ ਪੁਲਿਸ ਜਵਾਨਾਂ ਦੀ ਮੌਤ ਹੋਈ ਸੀ। ਇਸ ਸਾਲ ਤਾਲਿਬਾਨ ਸੁਰੱਖਿਆ ਬਲਾਂ ਖ਼ਿਲਾਫ਼ ਜ਼ਿਆਦਾ ਅੌਖੇ ਹਮਲੇ ਕਰ ਰਿਹਾ ਹੈ। ਪਿਛਲੇ ਅਪ੍ਰੈਲ ‘ਚ ਤਾਲਿਬਾਨ ਨੇ ਮਜ਼ਾਰ-ਏ-ਸ਼ਰੀਫ ਸ਼ਹਿਰ ਕੋਲ ਸਥਿਤ ਫ਼ੌਜੀ ਅੱਡੇ ‘ਤੇ ਹੁਣ ਤਕ ਦਾ ਸਭ ਤੋਂ ਵੱਡਾ ਹਮਲਾ ਕੀਤਾ ਸੀ। ਇਸ ਵਿਚ ਲਗਪਗ 150 ਫ਼ੌਜੀ ਮਾਰੇ ਗਏ ਸਨ।

Be the first to comment

Leave a Reply