ਤਿੰਨ ਦਿਨਾਂ ਤੱਕ ਚਲਣ ਵਾਲੇ ਇਸ ਸੰਮੇਲਨ ਦਾ ਮਾਟੋ ਔਰਤਾਂ ਪਹਿਲਾਂ ਅਤੇ ਸਭ ਲਈ ਖੁਸ਼ਹਾਲੀ ਰੱਖਿਆ ਗਿਆ

ਹੈਦਰਾਬਾਦ- ਪ੍ਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਲਾਹਕਾਰ ਬੇਟੀ ਇਵਾਂਕਾ ਟਰੰਪ 8ਵੇਂ ਗਲੋਬਲ ਉਦਮਤਾ ਸਿਖਰ ਸੰਮੇਲਨ (ਜੀ.ਈ.ਐਸ 2017) ਦਾ ਉਦਘਾਟਨ ਕੀਤਾ। ਤਿੰਨ ਦਿਨਾਂ ਤੱਕ ਚਲਣ ਵਾਲੇ ਇਸ ਸੰਮੇਲਨ ਦਾ ਮਾਟੋ ਔਰਤਾਂ ਪਹਿਲਾਂ ਅਤੇ ਸਭ ਲਈ ਖੁਸ਼ਹਾਲੀ ਰੱਖਿਆ ਗਿਆ ਹੈ। ਇਸ ਸਮਾਗਮ ’ਚ ਬੋਲਦਿਆਂ ਅਮਰੀਕੀ ਰਾਸ਼ਟਰਪਤੀ ਦੀ ਬੇਟੀ ਇਵਾਂਕਾ ਨੇ ਕਿਹਾ ਕਿ ਇੱਕ ਚਾਹ ਵੇਚਣ ਵਾਲੇ ਦਾ ਪ੍ਰਧਾਨ ਮੰਤਰੀ ਬਣਨਾ ਭਾਰਤ ਵਿੱਚ ਅਸਲੀ ਲੋਕਤੰਤਰ ਦੀ ਨਿਸ਼ਾਨੀ ਹੈ ਅਤੇ ਇਸ ’ਤੇ ਮਾਣ ਕੀਤਾ ਜਾ ਸਕਦਾ ਹੈ। ਇਸ ਪ੍ਰੋਗਰਾਮ ਵਿੱਚ 1500 ਦੇ ਕਰੀਬ ਕਾਰੋਬਾਰੀ ਔਰਤਾਂ ਹਿੱਸਾ ਲੈ ਰਹੀਆਂ ਹਨ। ਪ੍ਰੋਗਰਾਮ ਲਈ ਬਹੁਤ ਹੀ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਮੰਗਲਵਾਰ ਦੁਪਹਿਰ ਤੋਂ ਬਾਅਦ ਇਵਾਂਕਾ ਨੇ ਮੁਲਾਕਾਤ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਕੀਤੀ, ਜਿਸ ਤੋਂ ਬਾਅਦ ਉਹ ਵਿਦੇਸ਼ ਮੰਤਰੀ ਸ਼੍ਰੀਮਤੀ ਸੁਸ਼ਮਾ ਸਵਰਾਜ ਨਾਲ ਵੀ ਮਿਲੇ।ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ ਕਰਦੇ ਹੋਏ ਇਵਾਂਕਾ ਨੇ ਕਿਹਾ ਕਿ ਤੁਸੀਂ ਆਪਣੀ ਜ਼ਿੰਦਗੀ ‘ਚ ਜੋ ਪਾਇਆ ਹੈ ਉਹ ਅਸਧਾਰਣ ਹੈ। ਉਨ੍ਹਾਂ ਨੇ ਮੋਦੀ ਦੀ ਸਫਲਤਾ ਨੂੰ ਵਖ ਨਜ਼ਰੀਏ ਨਾਲ ਦੇਖਦੇ ਹੋਏ ਕਿਹਾ ਕਿ ਬਚਪਨ ’ਚ ਚਾਹ ਵੇਚਣ ਵਾਲਾ ਅਜ ਦੇਸ਼ ਦਾ ਪ੍ਰਧਾਨ ਮੰਤਰੀ ਹੈ ਜੋ ਇਹ ਸਾਬਿਤ ਕਰਦਾ ਹੈ ਕਿ ਤੁਸੀਂ ਜੋ ਚਾਹੁੰਦੇ ਹੋ ਉਹ ਆਪ ਆਪਣੀ ਮਿਹਨਤ ਅਤੇ ਲਗਨ ਨਾਲ ਹਾਸਲ ਕਰ ਸਕਦੇ ਹੋ।ਸੰਮੇਲਨ ਦੀ ਸ਼ੁਰੂਆਤ ਰੰਗਾਰੰਗ ਪ੍ਰੋਗਰਾਮ ਨਾਲ ਹੋਈ। ਉਸ ਦੇ ਬਾਅਦ ਸ੍ਰੀ ਮੋਦੀ ਅਤੇ ਇਵਾਂਕਾ ਨੇ ਨਾਲ-ਨਾਲ ਸੰਮੇਲਨ ਦਾ ਉਦਘਾਟਨ ਕੀਤਾ।ਇਸ ਸੰਮੇਲਨ ’ਚ ਇਵਾਂਕਾ ਅਮਰੀਕੀ ਪ੍ਰਤੀਨਿਧੀ ਮੰਡਲ ਦੀ ਅਗਵਾਈ ਕਰ ਰਹੀ ਹੈ।ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਇਸ ਮੌਕੇ ’ਤੇ ਕਿਹਾ ਕਿ ਅਸੀਂ ਲੋਕ ਮੰਨਦੇ ਹਾਂ ਕਿ ਕਿਸੇ ਵੀ ਦੇਸ਼ ਦੇ ਵਿਕਾਸ ’ਚ ਔਰਤਾਂ ਦਾ ਅਹਿਮ ਯੋਗਦਾਨ ਹੁੰਦਾ ਹੈ।

Be the first to comment

Leave a Reply