ਤਿੰਨ ਦੇਸ਼ਾਂ ਦੇ ਆਪਣੇ ਦੌਰੇ ਨੂੰ ਪੂਰਾ ਕਰ ਕੇ ਆਪਣੇ ਦੇਸ਼ ਵਾਪਸ ਆ ਗਏ -ਮੋਦੀ

ਨਵੀਂ ਦਿੱਲੀ  : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦੇਸ਼ਾਂ ਦੇ ਆਪਣੇ ਦੌਰੇ ਨੂੰ ਪੂਰਾ ਕਰ ਕੇ ਬੁੱਧਵਾਰ ਨੂੰ ਆਪਣੇ ਦੇਸ਼ ਵਾਪਸ ਆ ਗਏ ਹਨ। ਉਹ ਪੁਰਤਗਾਲ, ਅਮਰੀਕਾ ਅਤੇ ਨੀਦਰਲੈਂਡ ਦੀ ਯਾਤਰਾ ‘ਤੇ ਗਏ ਸਨ। ਭਾਰਤ ਪੁੱਜਣ ‘ਤੇ ਮੋਦੀ ਦਾ ਸਵਾਗਤ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕੀਤਾ। ਮੋਦੀ ਦੀ ਇਸ ਚਾਰ ਦਿਨਾ ਯਾਤਰਾ ਦਾ ਮੁੱਖ ਆਕਰਸ਼ਨ ਉਨ੍ਹਾਂ ਦੀ ਅਮਰੀਕਾ ਦੀ ਯਾਤਰਾ ਰਹੀ। ਮੋਦੀ ਨੇ 26 ਜੂਨ ਨੂੰ ਵਾਸ਼ਿੰਗਟਨ ‘ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਪਹਿਲੀ ਮੁਲਾਕਾਤ ਕੀਤੀ ਸੀ। ਅਮਰੀਕਾ ‘ਚ ਮੋਦੀ ਨੇ ਟਰੰਪ ਨਾਲ ਮੁਲਾਕਾਤ ਕੀਤੀ ਅਤੇ ਇਸ ਦੌਰਾਨ ਦੋਹਾਂ ਨੇਤਾਵਾਂ ਨੇ ਅੱਤਵਾਦ ਦੇ ਖਿਲਾਫ ਲੜਾਈ ‘ਚ ਸਹਿਯੋਗ ਮਜ਼ਬੂਤ ਕਰਨ ਦਾ ਸੰਕਲਪ ਕੀਤਾ।ਭਾਰਤ ਅਤੇ ਅਮਰੀਕਾ ਨੇ ਪਾਕਿਸਤਾਨ ਤੋਂ ਅਪੀਲ ਕੀਤੀ ਕਿ ਉਹ ਯਕੀਨੀ ਕਰਨ ਕਿ ਉਸ ਦੀ ਧਰਤੀ ਦੀ ਵਰਤੋਂ ਸਰਹੱਦ ਪਾਰ ਅੱਤਵਾਦੀ ਹਮਲਿਆਂ ਲਈ ਨਾ ਹੋਵੇ। ਮੋਦੀ ਸਭ ਤੋਂ ਪਹਿਲਾਂ ਪੁਰਤਗਾਲ ਪੁੱਜੇ। ਮੋਦੀ ਸਭ ਤੋਂ ਪਹਿਲਾਂ ਪੁਰਤਗਾਲ ਪੁੱਜੇ। ਉੱਥੇ ਉਨ੍ਹਾਂ ਨੇ ਆਪਣੇ ਹਮਅਹੁਦੇਦਾਰ ਐਂਟੋਨੀਓ ਕੋਸਟਾ ਨਾਲ ਪੂਰੀਆਂ ਵਾਰਤਾਵਾਂ ਕੀਤੀਆਂ। ਉੱਥੇ ਉਨ੍ਹਾਂ ਨੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਵੀ ਕੀਤਾ ਅਤੇ ਕੋਸਟਾ ਨੂੰ ਓਵਰਸੀਜ਼ ਸਿਟੀਜਨ ਆਫ ਇੰਡੀਆ ਕਾਰਡ ਵੀ ਭੇਟ ਕੀਤਾ। ਆਪਣੀ ਇਸ ਯਾਤਰਾ ਦੇ ਆਖਰੀ ਪੜਾਅ ‘ਚ ਮੋਦੀ ਨੀਦਰਲੈਂਡ ਗਏ ਅਤੇ ਉੱਥੇ ਉਨ੍ਹਾਂ ਨੇ ਆਪਣੇ ਹਮਅਹੁਦੇਦਾਰ ਮਾਰਕ ਰੂਟੇ ਨਾਲ ਵਾਰਤਾ ਕੀਤੀ। ਉੱਥੇ ਉਨ੍ਹਾਂ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕੀਤਾ।

Be the first to comment

Leave a Reply