ਤਿੰਨ ਮੁਲਜ਼ਮਾਂ ਨੂੰ ਨਸ਼ੀਲੇ ਪਾਊਡਰ ਸਮੇਤ ਗ੍ਰਿਫ਼ਤਾਰ ਕੀਤਾ

ਲਾਂਬੜਾ — ਸਥਾਨਕ ਪੁਲਸ ਵਲੋਂ ਅੱਜ ਵੱਖ-ਵੱਖ ਸਥਾਨਾਂ ਤੋਂ ਤਿੰਨ ਮੁਲਜ਼ਮਾਂ ਨੂੰ ਨਸ਼ੀਲੇ ਪਾਊਡਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸੰਬੰਧੀ ਇਥੇ ਥਾਣਾ ਮੁਖੀ ਲਾਂਬੜਾ ਪੁਸ਼ਪ ਬਾਲੀ ਨੇ ਦੱਸਿਆ ਕਿ ਪਿੰਡ ਸਿੰਘਾਂ ਵਿਖੇ ਪੁਲਸ ਪਾਰਟੀ ਵਲੋਂ ਕੀਤੀ ਗਈ ਨਾਕਾਬੰਦੀ ਦੌਰਾਨ ਇਕ ਪੈਦਲ ਆ ਰਹੇ ਨੌਜਵਾਨ ਦੀ ਸ਼ੱਕ ਦੇ ਆਧਾਰ ‘ਤੇ ਤਲਾਸ਼ੀ ਲਈ ਤਾਂ ਉਸ ਪਾਸੋਂ 45 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਪੁਲਸ ਨੇ ਮੁਲਜ਼ਮ ਦੀ ਪਛਾਣ ਜਸਪਾਲ ਕੁਮਾਰ ਉਰਫ ਚਿੜੀ ਪੁੱਤਰ ਜੁਗਲ ਕਿਸ਼ੋਰ ਵਾਸੀ ਕਾਦੀਆਂਵਾਲੀ ਜਲੰਧਰ ਵਜੋਂ ਦੱਸੀ ਹੈ।
ਇਸੇ ਤਰ੍ਹਾਂ ਸਥਾਨਕ ਚਿੱਟੀ ਮੋੜ ‘ਤੇ ਨਾਕਾਬੰਦੀ ਦੌਰਾਨ ਇਕ ਹੋਰ ਨੌਜਵਾਨ ਦੀ ਸ਼ੱਕ ਦੇ ਆਧਾਰ ‘ਤੇ ਤਲਾਸ਼ੀ ਲਈ ਤਾਂ ਪੁਲਸ ਨੂੰ ਨੌਜਵਾਨ ਪਾਸੋਂ 55 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਪੁਲਸ ਨੇ ਮੁਲਜ਼ਮ ਦੀ ਪਛਾਣ ਰਾਕੇਸ਼ ਕੁਮਾਰ ਉਰਫ ਕੇਸ਼ਾ ਪੁੱਤਰ ਗੁਰਪਾਲ ਰਾਮ ਵਾਸੀ ਪਿੰਡ ਜਗਰਾਲ ਥਾਣਾ ਜਮਸ਼ੇਰ ਵਜੋਂ ਦੱਸੀ ਹੈ।
ਥਾਣਾ ਮੁਖੀ ਨੇ ਅੱਗੇ ਦੱਸਿਆ ਕਿ ਪੁਲਸ ਪਾਰਟੀ ਵਲੋਂ ਪਿੰਡ ਰਾਮਪੁਰ ਚੌਕ ਵਿਖੇ ਨਾਕਾਬੰਦੀ ਦੌਰਾਨ ਇਕ ਮੋਟਰਸਾਈਕਲ ਸਵਾਰ ਨਾਕਾ ਦੇਖ ਕੇ ਫਰਾਰ ਹੋਣ ਲੱਗਾ ਤਾਂ ਉਸ ਨੂੰ ਕਾਬੂ ਕਰ ਕੇ ਤਲਾਸ਼ੀ ਲਈ ਤਾਂ ਉਸ ਪਾਸੋਂ 20 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਮੁਲਜ਼ਮ ਦੀ ਪਛਾਣ ਦੇਬਾ ਉਰਫ ਕਾਕੂ ਪੁੱਤਰ ਮਹਿੰਦਰ ਪਾਲ ਵਾਸੀ ਰਹੀਮਪੁਰ ਜਲੰਧਰ ਵਜੋਂ ਦੱਸੀ ਹੈ। ਪੁਲਸ ਵਲੋਂ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਇਨ੍ਹਾਂ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
2200 ਪ੍ਰਤੀ ਗ੍ਰਾਮ ਲਿਆ ਕੇ 3500 ਦੀ ਵੇਚਦਾ ਸੀ ਮੁਲਜ਼ਮ ਕੇਸ਼ਾ
ਮੁਲਜ਼ਮ ਰਾਕੇਸ਼ ਉਰਫ ਕੇਸ਼ਾ ਵੀ ਪਿੰਡ ਕਾਦੀਆਂਵਾਲੀ ਵਿਖੇ ਇਕ ਕਿਸਾਨ ਕੋਲ ਡਰਾਈਵਰ ਸੀ। ਇਹ ਪਿੰਡ ਲਾਟੀਆਂਵਾਲੀ ਤੋਂ ਇਕ ਅਣਪਛਾਤੇ ਵਿਅਕਤੀ ਪਾਸੋਂ 2200 ਰੁਪਏ ਪ੍ਰਤੀ ਗ੍ਰਾਮ ਲਿਆ ਕੇ ਅੱਗੇ ਆਪਣੇ ਗਾਹਕਾਂ ਨੂੰ 3500 ਰੁਪਏ ਦੀ ਵੇਚਦਾ ਸੀ ਅਤੇ ਕੁਝ ਆਪ ਪੀ ਲੈਂਦਾ ਸੀ। ਮਾੜੀਆਂ ਕਰਤੂਤਾਂ ਕਾਰਨ ਘਰ ਵਾਲਿਆਂ ਨੇ ਇਸ ਨੂੰ ਪਹਿਲਾਂ ਹੀ ਬੇਦਖਲ ਕੀਤਾ ਹੈ। ਇਸ ‘ਤੇ ਪਹਿਲਾਂ ਦੋ ਕੇਸ ਦਰਜ ਹਨ।
ਇਸੇ ਤਰ੍ਹਾਂ ਮੁਲਜ਼ਮ ਦੇਬਾ ਮਜ਼ਦੂਰੀ ਦਾ ਕੰਮ ਕਰਦਾ ਸੀ। ਇਹ ਲਾਟੀਆਂਵਾਲੀ ਤੋਂ ਨਸ਼ੀਲਾ ਪਾਊਡਰ ਲਿਆ ਕੇ ਅੱਗੇ ਗਾਹਕਾਂ ਨੂੰ ਵੇਚਦਾ ਸੀ ਤੇ ਕੁਝ ਆਪ ਪੀਂਦਾ ਸੀ।

Be the first to comment

Leave a Reply

Your email address will not be published.


*