ਤੇਜ਼ ਮੀਂਹ-ਝੱਖੜ ਦਾ ਕਹਿਰ, ਬਿਜਲੀ ਦੇ 225 ਖੰਭੇ, 29 ਟਰਾਂਸਫਾਰਮਰ ਤੇ ਸੈਂਕੜੇ ਦਰੱਖਤ ਡਿੱਗੇ

ਜੀਠਾ – ਬੀਤੀ ਰਾਤ ਅਚਾਨਕ ਬਦਲੇ ਮੌਸਮ ਦੇ ਮਿਜ਼ਾਜ ਨੇ 2 ਘੰਟੇ ਦੇ ਕਰੀਬ ਆਈ ਤੇਜ਼ ਹਨੇਰੀ-ਝੱਖੜ ਤੇ ਬਰਸਾਤ ਨੇ ਮਜੀਠਾ, ਵਡਾਲਾ, ਭੋਮਾ, ਵੀਰਮ, ਜੌਹਲ, ਪੰਧੇਰ, ਰੱਖ, ਭੰਗਵਾਂ, ਹਮਜਾ, ਅਠਵਾਲ, ਬੁੱਢਾ ਥੇਹ, ਗੋਸਲ, ਭਾਲੋਵਾਲੀ, ਠੱਠਾ, ਮਹੱਦੀਪੁਰ, ਗਾਲੋਵਾਲੀ, ਭੰਗਵਾਂ, ਨਾਗ, ਨੰਗਲ ਪੰਨਵਾਂ ਆਦਿ ਪਿੰਡਾਂ ਦੀਆਂ ਸੜਕਾਂ, ਖੇਤਾਂ, ਨਹਿਰਾਂ, ਡਰੇਨਾਂ ‘ਤੇ ਲੱਗੇ ਵੱਡੇ-ਵੱਡੇ ਦਰੱਖਤ ਤੇ 225 ਦੇ ਕਰੀਬ ਬਿਜਲੀ ਦੇ ਖੰਭੇ ਤੇ 29 ਦੇ ਕਰੀਬ ਬਿਜਲੀ ਦੇ ਟਰਾਂਸਫਾਰਮਰ ਡਿੱਗਣ ਕਰ ਕੇ ਭਾਰੀ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਫਤਿਹਗੜ੍ਹ ਚੂੜੀਆਂ ਤੋਂ ਮਜੀਠਾ, ਅੰਮ੍ਰਿਤਸਰ, ਡੇਰਾ ਬਾਬਾ ਨਾਨਕ ਨੂੰ ਜਾਂਦੀ ਰੋਡ ਤੋਂ ਇਲਾਵਾ ਪਿੰਡਾਂ ਨੂੰ ਜਾਂਦੇ ਲਿੰਕ ਰੋਡ ‘ਤੇ ਦਰੱਖਤ ਡਿੱਗਣ ਕਰ ਕੇ ਕਰੀਬ 16-18 ਘੰਟੇ ਆਵਾਜਾਈ ਰੁਕੀ ਰਹੀ।

Be the first to comment

Leave a Reply