ਦਰੱਖਤ ਨਾਲ ਟਕਰਾਇਆ, ਖਾਦ ਨਾਲ ਭਰਿਆ ਟਰੱਕ, ਟਲਿਆ ਵੱਡਾ ਹਾਦਸਾ

ਫਿਰੋਜ਼ਪੁਰ— ਇਥੋਂ ਦੇ ਕਸਬਾ ਗੁਰਹਰਸਹਾਏ ‘ਚ ਖਾਦ ਨਾਲ ਭਰਿਆ ਇਕ ਟਰੱਕ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਿਆ। ਇਸ ਦੌਰਾਨ ਇਹ ਦਰੱਖਤ ਇਕ ਕਾਰ ਦੇ ਉੱਪਰ ਜਾ ਡਿੱਗਾ। ਗਨੀਮਤ ਇਹ ਰਹੀ ਕਿ ਕਾਰ ‘ਚ ਕੋਈ ਵਿਅਕਤੀ ਸਵਾਰ ਨਹੀਂ ਸੀ, ਜਿਸ ਕਰਕੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਅਤੇ ਵੱਡਾ ਹਾਦਸਾ ਹੋਣੋ ਟਲ ਗਿਆ। ਫਿਲਹਾਲ ਮੌਕੇ ‘ਤੇ ਪਹੁੰਚੀ ਪੁਲਸ ਵੱਲੋਂ ਘਟਨਾ ਜਾਂਚ ਕੀਤੀ ਜਾ ਰਹੀ ਹੈ।

Be the first to comment

Leave a Reply