ਦਾਊਦ ਭਾਰਤ ਪਰਤਣ ਲਈ ਕੇਂਦਰ ਨਾਲ ਕਰ ਰਿਹੈ ਗੱਲਬਾਤ: ਠਾਕਰੇ

ਮੁੰਬਈ – ਮਹਾਰਾਸ਼ਟਰ ਨਵਨਿਰਮਾਣ ਸੈਨਾ (ਐਮਐਨਐਸ) ਮੁਖੀ ਰਾਜ ਠਾਕਰੇ ਨੇ ਅੱਜ ਦਾਅਵਾ ਕੀਤਾ ਹੈ ਕਿ ਅਪਰਾਧ ਜਗਤ ਦਾ ਭਗੌੜਾ ਸਰਗਨਾ ਦਾਊਦ ਇਬਰਾਹਿਮ ਭਾਰਤ ਪਰਤਣ ਦਾ ਇਛੁੱਕ ਹੈ ਅਤੇ ਉਹ ਕੇਂਦਰ ਨਾਲ ਗੱਲਬਾਤ ਕਰ ਰਿਹਾ ਹੈ ਜੋ ਉਸ ਦੇ ਪਰਤਣ ਦਾ ਸਿਹਰਾ ਲੈਣਾ ਚਾਹੁੰਦੀ ਹੈ। ਆਪਣੇ ਫੇਸਬੁੱਕ ਪੇਜ ਦੇ ਉਦਘਾਟਨ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,‘‘ਦਾਊਦ ਹੁਣ ਸਰੀਰਕ ਪੱਖੋਂ ਅਪੰਗ ਹੈ। ਇਸ ਕਰਕੇ ਉਹ ਭਾਰਤ ਪਰਤਣਾ ਚਾਹੁੰਦਾ ਹੈ ਅਤੇ ਉਹ ਕੇਂਦਰ ਸਰਕਾਰ ਨਾਲ ਗੱਲਬਾਤ ਕਰ ਰਿਹਾ ਹੈ। ਸਰਕਾਰ ਉਸ ਨੂੰ ਆਮ ਚੋਣਾਂ ਤੋਂ ਪਹਿਲਾਂ ਮੁਲਕ ਲੈ ਕੇ ਆਏਗੀ ਅਤੇ ਇਸ ਦਾ ਸਿਹਰਾ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਮੈਂ ਮਜ਼ਾਕ ਨਹੀਂ ਕਰ ਰਿਹਾ ਸਗੋਂ ਇਹ ਸਚਾਈ ਹੈ ਜਿਸ ਦਾ ਤੁਹਾਨੂੰ ਬਾਅਦ ’ਚ ਅਹਿਸਾਸ ਹੋਵੇਗਾ।’’ ਉਨ੍ਹਾਂ ਕਿਹਾ ਕਿ ਇਕ ਵਾਰ ਦਾਊਦ ਭਾਰਤ ਪਰਤਣ ਲਈ ਤਿਆਰ ਹੋ ਗਿਆ ਤਾਂ ਨਰਿੰਦਰ ਮੋਦੀ ਸਰਕਾਰ ਆਪਣੇ ਮੂੰਹ ਮੀਆਂ ਮਿੱਠੂ ਬਣਨ ਲੱਗ ਪਏਗੀ। ਸ੍ਰੀ ਠਾਕਰੇ ਨੇ ਕਿਹਾ ਕਿ ਭਾਜਪਾ ਦਾਊਦ ਨੂੰ ਲੈ ਕੇ ਆਉਣ ਦੀ ਸਿਆਸੀ ਚਾਲ ਖੇਡੇਗੀ ਅਤੇ ਲੋਕਾਂ ਦੀਆਂ ਅੱਖਾਂ ’ਚ ਘੱਟਾ ਪਾਇਆ ਜਾਵੇਗਾ।

Be the first to comment

Leave a Reply