ਦਾਦਰ ਸਟੇਸ਼ਨ ‘ਤੇ ਯਾਤਰੀਆਂ ਨਾਲ ਭਰੇ ਟਰੇਨ ਦੇ ਡਿੱਬੇ ‘ਚ ਲੱਗੀ ਅੱਗ

ਮੁੰਬਈ— ਮੁੰਬਈ ਦੀ ਸੈਂਟਰਲ ਲਾਈਨ ਸੇਵਾ ਦੇ ਦਾਦਰ ਸਟੇਸ਼ਨ ‘ਤੇ ਇਕ ਲੋਕਲ ਟਰੇਨ ‘ਚ ਅੱਗ ਲੱਗ ਗਈ। ਯਾਤਰੀਆਂ ਨਾਲ ਭਰੇ ਟਰੇਨ ਦੇ ਡਿੱਬੇ ‘ਚ ਅੱਗ ਲੱਗਣ ਨਾਲ ਕਈ ਘੰਟੇ ਤਕ ਸੇਵਾ ਬੰਦ ਰਹੀ। ਇਸ ਦੌਰਾਨ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਅੱਗ ਲੱਗਣ ਕਾਰਨ ਸਟੇਸ਼ਨ ‘ਤੇ ਭਾਜੜ ਮਚ ਗਈ ਤੇ ਧੂੰਏ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੋਈ। ਹਾਲਾਂਕਿ ਟਰੇਨ ‘ਚ ਲਗੀ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਦਾਦਰ ਸਟੇਸ਼ਨ ‘ਤੇ ਛੱਤਰਪਤੀ ਸ਼ਿਵਾਜੀ ਟਰਮਿਨਲ ਤੋਂ ਠਾਣੇ ਜਾਣ ਵਾਲੀ ਟਰੇਨ ‘ਚ ਅਚਾਨਕ ਤਕਨੀਕੀ ਖਰਾਬੀ ਆ ਗਈ। ਟਰੇਨ ‘ਚ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਉਸ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਹੋ ਗਈ। ਟਰੇਨ ‘ਚ ਆਈ ਖਰਾਬੀ ਦਾ ਫਿਲਹਾਲ ਹਾਲੇ ਤਕ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ‘ਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।

Be the first to comment

Leave a Reply