ਦਿਨ-ਦਿਹਾੜੇ ਰੇਹੜੀ ‘ਤੇ ਨਾਨ ਖਾ ਰਹੀ ਮਹਿਲਾ ਨਾਲ ਕੀਤੀ ਲੁੱਟਖੋਹ

ਜਲੰਧਰ : ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਸਿਲਸਿਲਾ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ। ਰੋਜ਼ਾਨਾ ਹੀ ਅਸੀਂ ਕੋਈ ਨਾ ਕੋਈ ਅਜਿਹੀ ਖਬਰ ਟੀ. ਵੀ. ਚੈਨਲਾਂ ‘ਤੇ ਦੇਖਦੇ ਅਤੇ ਅਖਬਾਰਾਂ ‘ਚ ਪੜ੍ਹਦੇ ਹਾਂ ਕਿ ਦਿਨ-ਦਿਹਾੜੇ ਲੁਟੇਰੇ ਬੇਖੌਫ ਹੋ ਕੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਅਜਿਹਾ ਹੀ ਇਕ ਮਾਮਲਾ ਜਲੰਧਰ ਦੇ ਮਾਡਲ ਟਾਊਨ ‘ਚ ਦੇਖਣ ਨੂੰ ਮਿਲਿਆ, ਜਿੱਥੇ ਦਿਨ-ਦਿਹਾੜੇ ਰੇਹੜੀ ‘ਤੇ ਨਾਨ ਖਾ ਰਹੀ ਮਹਿਲਾ ਨਾਲ ਲੁੱਟਖੋਹ ਕੀਤੀ ਗਈ। ਸੜਕ ‘ਤੇ ਨਾਨ ਖਾ ਰਹੀ ਮਹਿਲਾ ਦੀ ਲੁਟੇਰੇ ਚੇਨ ਝਪਟ ਕੇ ਫਰਾਰ ਹੋ ਗਏ। ਹਾਲਾਂਕਿ ਕਿਸੇ ਦੇ ਘਰ ਦੇ ਬਾਹਰ ਲੱਗੇ ਕੈਮਰੇ ‘ਚ ਉਨ੍ਹਾਂ ਦੀ ਤਸਵੀਰ ਕੈਦ ਹੋ ਗਈ। ਪੁਲਸ ਨੇ ਮਾਮਲਾ ਦਰਜ ਕਰਕੇ ਚੋਰਾਂ ਦੀ ਤਲਾਸ਼ ਜਾਰੀ ਕਰ ਦਿੱਤੀ ਹੈ। ਪੀੜਤ ਮਹਿਲਾ ਜੋਤੀ ਵਾਸੀ ਕਰਤਾਰ ਨਗਰ ਨੇ ਦੱਸਿਆ ਕਿ ਉਹ ਮਾਡਲ ਹਾਊਸ ‘ਚ ਰੇਹੜੀ ‘ਤੇ ਖੜ੍ਹੇ ਹੋ ਕੇ ਨਾਨ ਖਾ ਰਹੀ ਸੀ ਕਿ ਲੁਟੇਰੇ ਚੇਨ ਝਪਟ ਕੇ ਫਰਾਰ ਹੋ ਗਏ।

Be the first to comment

Leave a Reply