ਦਿਮਾਗ ਦੀ ਨਾੜੀ ਫਟਣ ਕਰਕੇ ਸੀਨੀਅਰ ਕਾਂਗਰਸੀ ਆਗੂ ਸਤਨਾਮ ਸਿੰਘ ਕੈਂਥ ਦਾ ਦੇਹਾਂਤ

ਮੋਹਾਲੀ, ਸੀਨੀਅਰ ਕਾਂਗਰਸੀ ਆਗੂ ਸਤਨਾਮ ਸਿੰਘ ਕੈਂਥ ਦਾ ਮੋਹਾਲੀ ਵਿਖੇ ਦੇਹਾਂਤ ਹੋ ਗਿਆ । ਉਹ ਦਿਮਾਗ ਦੀ ਨਾੜੀ ਫਟਣ ਕਰਕੇ ਮੋਹਾਲੀ ਦੇ ਆਈ.ਵੀ.ਵਾਈ ਹਸਪਤਾਲ ਵਿੱਚ ਜ਼ੇਰੇ ਿੲਲਾਜ਼ ਸਨ । 29 ਨਵੰਬਰ ਨੂੰ ਉਹਨਾਂ ਨੂੰ ਹਸਪਤਾਲ ਲਿਆਦਓ ਗਿਆ ਸੀ ਜਿਸਤੋਂ ਬਾਅਦ ਉਹਨਾਂ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋਇਆ । ਉਹ ਕਰੀਬ 57 ਸਾਲਾਂ ਦੇ ਸਨ । ਸਤਨਾਮ ਸਿੰਘ ਕੈਂਥ ਦਾ ਅੰਤਿਮ ਸਸਕਾਰ ਉਹਨਾਂ ਦੇ ਜੱਦੀ ਪਿੰਡ ਸੋਤਰਾਂ, ਤਹਿਸੀਲ ਬੰਗਾ ਵਿਖੇ ਸੋਮਵਾਰ ਨੂੰ ਕੀਤਾ ਜਾਏਗਾ । ਕੈਂਥ ਹੁਸ਼ਿਆਰਪੁਰ ਤੋਂ ਬਹੁਜਨ ਸਮਾਜ ਪਾਰਟੀ ਦੀ ਿਟਕਟ ਤੇ ਜਿੱਤ ਕੇ ਐੰਮ.ਪੀ ਬਣੇ ਸਨ । 1992 ਵਿੱਚ ਉਹ ਵਿਧਾਨ ਸਭਾ ਦੀ ਚੋਣ ਜਿੱਤ ਕੇ ਵਿਰੋਧੀ ਧਿਰ ਦੇ ਮੈਂਬਰ ਵੀ ਰਹੇ ਹਨ । ਪਿਛਲੇ ਸਮੇਂ ਵਿੱਚ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ ।

Be the first to comment

Leave a Reply