ਦਿਵਿਆਂਸ਼ ਦੇ ਪਿਤਾ ਰਹਿਮਤ ਮੀਣਾ ਨੇ ਸੀ. ਬੀ. ਆਈ. ਦੀ ਜਾਂਚ ‘ਤੇ ਭਰੋਸਾ ਪ੍ਰਗਟਾਇਆਂ

ਨਵੀਂ ਦਿੱਲੀ – ਪਿਛਲੇ ਸਾਲ ਦੱਖਣੀ ਦਿੱਲੀ ਦੇ ਵਸੰਤ ਕੁੰਜ ‘ਚ ਸਥਿਤ ਰਿਆਨ ਇੰਟਰਨੈਸ਼ਨਲ ਸਕੂਲ ਦੀ ਪਾਣੀ ਵਾਲੀ ਟੈਂਕੀ ਵਿਚ ਮਰੇ ਹੋਏ ਮਿਲੇ ਵਿਦਿਆਰਥੀ ਦਿਵਿਆਂਸ਼ ਕਾਕੋਰਾ ਦੇ ਪਿਤਾ ਨੇ ਕਿਹਾ ਹੈ ਕਿ ਸਿਰਫ ਸੀ. ਬੀ. ਆਈ. ਹੀ ਮੇਰੇ ਬੱਚੇ ਦੇ ਹਤਿਆਰੇ ਨੂੰ ਲੱਭ ਸਕਦੀ ਹੈ। ਦਿਵਿਆਂਸ਼ ਦੇ ਪਿਤਾ ਰਹਿਮਤ ਮੀਣਾ ਨੇ ਸੀ. ਬੀ. ਆਈ. ਦੀ ਜਾਂਚ ‘ਤੇ ਭਰੋਸਾ ਪ੍ਰਗਟਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਮਾਮਲੇ ਦੀ ਸੱਚਾਈ ਛੇਤੀ ਹੀ ਸਾਹਮਣੇ ਆ ਜਾਵੇਗੀ। ਦਿਵਿਆਂਸ਼ ਦੇ ਪਿਤਾ ਨੇ ਇਹ ਟਿੱਪਣੀ ਸੀ. ਬੀ. ਆਈ. ਵਲੋਂ ਗੁੜਗਾਓਂ ਦੇ ਰਿਆਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਪ੍ਰਦੁਮਨ ਦੀ ਹੱਤਿਆ ਦੇ ਸਬੰਧ ‘ਚ ਉਸੇ ਸਕੂਲ ਦੇ 11ਵੀਂ ਦੇ ਇਕ ਵਿਦਿਆਰਥੀ ਨੂੰ ਜਾਂਚ ਏਜੰਸੀ ਵਲੋਂ ਹਿਰਾਸਤ ‘ਚ ਲੈਣ ਤੋਂ ਬਾਅਦ ਕੀਤੀ ਹੈ।

Be the first to comment

Leave a Reply