ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲਾ ਆਗੂਆਂ ਅਤੇ ਪਲਾਟ ਪ੍ਰਾਪਤੀ ਦਾ ਹੱਕੀ ਸੰਘਰਸ਼

0
29

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ-‘ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਰਿਹਾਇਸ਼ੀ ਪਲਾਟਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਜ਼ਿਲੇ ਦੇ ਪਿੰਡਾਂ ਮਜ਼ਦੂਰਾਂ ਦੇ ਨਿਆਂ ਸੰਗਤ ਸੰਘਰਸ਼ ਦੀ ਹਮਾਇਤ ਕਰਦੀ ਹੈ ਅਤੇ ਇਹ ਪਾਰਟੀ ਮਜ਼ਦੂਰਾਂ ਦੇ ਹੱਕਾਂ ਲਈ ਉਨ੍ਹਾਂ ਨਾਲ ਚੱਟਾਨ ਵਾਂਗ ਖੜ੍ਹੇਗੀ”। ਇਸ ਗੱਲ ਦਾ ਪ੍ਰਗਟਾਵਾ ਪਿੰਡ ਬੱਲਮਗੜ੍ਹ ਵਿਖੇ ਕੱਢੀ ਗਈ ਪ੍ਰਭਾਵਸ਼ਾਲੀ ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਕੀਤਾ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿਧਾਨ ਸਭਾ ਚੋਣਾਂ ‘ਚ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਕੀਤੇ ਚੋਣ ਵਾਅਦਿਆਂ ਨੂੰ ਸਰਕਾਰ ਬਣਨ ਤੋਂ ਬਾਅਦ ਭੁੱਲ ਚੁੱਕੀ ਹੈ। ਕਾਂਗਰਸ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ‘ਚ ਇਨ੍ਹਾਂ ਗਰੀਬਾਂ ਨੂੰ 5-5 ਮਰਲੇ ਦੇ ਰਿਹਾਇਸ਼ੀ ਪਲਾਟ ਦੇਣ ਦੇ ਚੋਣ ਵਾਅਦੇ ਕੀਤੇ ਸਨ। ਇਸ ਸਮੇਂ ਪਾਸਲਾ ਨੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲਾ ਆਗੂਆਂ ਅਤੇ ਪਲਾਟ ਪ੍ਰਾਪਤੀ ਦਾ ਹੱਕੀ ਸੰਘਰਸ਼ ਲੜ ਰਹੇ ਮਜ਼ਦੂਰਾਂ ‘ਤੇ ਥਾਣਾ ਸਦਰ ਅਤੇ ਥਾਣਾ ਲੱਖੇਵਾਲੀ ਵਿਖੇ ਦਰਜ ਝੂਠੇ ਮੁਕੱਦਮੇ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਸੰਘਰਸ਼ ਨੂੰ ਡੰਡੇ ਦੇ ਜ਼ੋਰ ਨਾਲ ਦਬਾਉਣ ਵਾਲੀ ਸਰਕਾਰ ਆਪਣਾ ਵਾਅਦਾ ਪੂਰਾ ਕਰਨ ਦੀ ਦਿਸ਼ਾ ਵਿਚ ਈਮਾਨਦਾਰੀ ਨਾਲ ਅਮਲ ਕਰੇ। ਸਭਾ ਦੇ ਸੂਬਾਈ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਨੇ ਸੂਬਾ ਕਮੇਟੀ, ਸ੍ਰੀ ਮੁਕਤਸਰ ਸਾਹਿਬ ਦੇ ਮਜ਼ਦੂਰਾਂ ਦੇ ਇਸ ਤਰਕਸੰਗਤ ਘੋਲ ਦੇ ਹੱਕ ‘ਚ ਹਰ ਕਿਸਮ ਦਾ ਭੌਤਿਕ ਅਤੇ ਨੈਤਿਕ ਸਮਰਥਨ ਜੁਟਾਉਣ ‘ਤੇ ਬਹੁਤ ਮੰਤਵੀ ਉਪਰਾਲੇ ਕਰੇਗੀ।