ਦਿੱਲੀ ਦੀ ਮੁੰਬਈ ’ਤੇ ਰੁਮਾਂਚਿਕ ਜਿੱਤ

ਮੁੰਬਈ – ਇਰਾਨੀ ਖਿਡਾਰੀ ਮੇਰਾਜ ਸ਼ੇਖ ਦੀ ਦਮਦਾਰ ਖੇਡ ਦੀ ਬਦੌਲਤ ਦਬੰਗ ਦਿੱਲੀ ਨੇ ਆਖਰੀ ਮਿੰਟਾਂ ’ਚ ਰੁਮਾਂਚਕ ਉਤਰਾਅ-ਚਡ਼੍ਹਾਅ ਵਾਲੇ ਮੈਚ ’ਚ ਯੂ ਮੁੰਬਾ ਨੂੰ 33-32 ਨਾਲ ਹਰਾਉਂਦਿਆਂ ਵੀਵੋ ਪੋ-ਕਬੱਡੀ ਲੀਗ ਦੇ ਪੰਜਵੇਂ ਸੈਸ਼ਨ ’ਚ ਤੀਜੀ ਜਿੱਤ ਦਰਜ ਕੀਤੀ। ਦਿੱਲੀ ਨੇ ਇਸੇ ਨਾਲ ਲੀਗ ਮੈਚਾਂ ’ਚ ਮੁੰਬਈ ਹੱਥੋਂ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ ਹੈ।
ਬੀਤੀ ਰਾਤ ਹੋਏ ਦੂਜੇ ਮੁਕਾਬਲੇ ’ਚ ਦਿੱਲੀ ਨੇ ਮੁੰਬਈ ਨੂੰ ਇੱਕ ਅੰਕ ਨਾਲ ਮਾਤ ਦਿੱਤੀ ਹਾਲਾਂਕਿ ਇਸ ਜਿੱਤ ਦੇ ਬਾਵਜੂਦ ਦਿੱਲੀ ਦੀ ਟੀਮ ਆਪਣੇ ਗਰੁੱਪ-ਏ ’ਚ ਆਖਰੀ ਸਥਾਨ ’ਤੇ ਬਣੀ ਹੋਈ ਹੈ। ਉਸ ਦੇ ਅੱਠ ਮੈਚਾਂ ’ਚ 19 ਅੰਕ ਹਨ। ਮੁੰਬਈ ਦੀ ਟੀਮ ਦੀ ਸਥਿਤੀ ਵੀ ਕੁਝ ਖਾਸ ਨਹੀਂ ਹੈ ਅਤੇ ਉਹ ਨੌਂ ਮੈਚਾਂ ’ਚ 19 ਅੰਕ ਲੈ ਕੇ ਪੰਜਵੇਂ ਸਥਾਨ ’ਤੇ ਬਣੀ ਹੋੲੀ ਹੈ। ਮੈਚ ’ਚ ਮੁੰਬਈ ਦਾ ਹਮਲਾ ਦਿੱਲੀ ਦੇ ਮੁਕਾਬਲੇ ਕਿਤੇ ਜ਼ਿਆਦਾ ਮਜ਼ਬੂਤ ਸੀ ਅਤੇ ਉਸ ਨੇ ਦਿੱਲੀ ਦੇ 19 ਅੰਕਾਂ ਦੇ ਮੁਕਾਬਲੇ 26 ਅੰਕ ਇਕੱਠੇ ਕੀਤੇ। ਹਾਲਾਂਕਿ ਡਿਫੈਂਸ ਤੇ ਆਲਆੳੂਟ ’ਚ ਦਿੱਲੀ ਨੇ ਬਾਜ਼ੀ ਮਾਰੀ। ਦਿੱਲੀ ਨੇ ਆਲਆੳੂਟ ’ਚ ਚਾਰ ਅਤੇ ਡਿਫੈਂਸ ਨਾਲ 10 ਅੰਕ ਜੋਡ਼ੇ। ਦਿੱਲੀ ਲਈ ਮੇਰਾਜ ਸ਼ੇਖ ਨੇ 11 ਅੰਕ ਅਤੇ ਅਬਦੁਲ ਫਜ਼ਲ ਨੇ ਅੱਠ ਜਦਕਿ ਮੁੰਬਈ ਲਈ ਅਨੂਪ ਕੁਮਾਰ ਨੇ 11 ਅੰਕ ਜੋਡ਼ੇ।

Be the first to comment

Leave a Reply