ਦਿੱਲੀ ਦੇ ਕਰੋਲਬਾਗ ‘ਚ ਫੇਸਬੁੱਕ ਤੋਂ ਸ਼ੁਰੂ ਹੋਏ ਇਕ ਪਿਆਰ ਦਾ ਹੋਇਆ ਦਰਦਨਾਕ ਅੰਤ

ਨਵੀਂ ਦਿੱਲੀ— ਦਿੱਲੀ ਦੇ ਕਰੋਲਬਾਗ ‘ਚ ਫੇਸਬੁੱਕ ਤੋਂ ਸ਼ੁਰੂ ਹੋਏ ਇਕ ਪਿਆਰ ਦਾ ਦਰਦਨਾਕ ਅੰਤ ਹੋਇਆ। 2 ਮਹੀਨੇ ਪਹਿਲਾਂ ਫੇਸਬੁੱਕ ‘ਤੇ ਇਕ ਨੌਜਵਾਨ ਅਤੇ ਲੜਕੀ ਦੀ ਆਪਸ ‘ਚ ਦੋਸਤੀ ਹੋ ਗਈ ਅਤੇ ਫਿਰ ਕੁੱਝ ਦਿਨਾਂ ਬਾਅਦ ਉਹ ਪ੍ਰੇਮੀ-ਪ੍ਰੇਮੀਕਾ ਬਣ ਗਏ। ਇਸ ਦੌਰਾਨ ਜਦੋਂ ਨੌਜਵਾਨ ਦਾ ਆਪਣੀ ਪ੍ਰੇਮੀਕਾ ਤੋਂ ਮੰਨ ਭਰ ਗਿਆ ਤਾਂ ਉਸ ਨੇ ਲੜਕੀ ਨੂੰ ਚਾਰ ਮੰਜ਼ਿਲਾ ਦੀ ਛੱਤ ਤੋਂ ਹੇਠਾਂ ਧੱਕਾ ਦੇ ਦਿੱਤਾ। ਪੀੜਤਾ ਦੀ ਹਾਲਤ ਗੰਭੀਰ ਦੱਸੀ ਗਈ ਹੈ। 19 ਸਾਲ ਦੀ ਕਨਿਸ਼ਕਾ ਦਿੱਲੀ ਯੂਨੀਵਰਸਿਟੀ ‘ਚ ਸੈਕੰਡ ਈਅਰ ਦੀ ਵਿਦਿਆਰਥਣ ਹੈ ਅਤੇ ਦੋਸ਼ੀ ਸਾਹਿਲ ਦੀ ਕਰੋਲਬਾਗ ‘ਚ ਜਿਊਲਰੀ ਦੀ ਦੁਕਾਨ ਹੈ। ਦੋਵਾਂ ਦੀ ਫੇਸਬੁੱਕ ਜ਼ਰੀਏ ਹੋਈ ਦੋਸਤੀ ਜਲਦ ਹੀ ਮੁਲਾਕਾਤ ‘ਚ ਤਬਦੀਲ ਹੋ ਗਈ। ਪੀੜਤਾ ਅਕਸਰ ਦੋਸ਼ੀ ਨਾਲ ਮਿਲਣ ਕਰੋਲਬਾਗ ਉਸ ਦੇ ਘਰ ਵੀ ਜਾਇਆ ਕਰਦੀ ਸੀ। ਸਾਹਿਲ ਨੇ ਕੁੱਝ ਹੀ ਦਿਨ ਪਹਿਲਾਂ ਕਨਿਸ਼ਕਾ ਨੂੰ ਇਕ ਮੋਬਾਇਲ ਫੋਨ ਵੀ ਗਿਫਟ ਕੀਤਾ ਸੀ। ਪੀੜਤਾ ਦੇ ਪਰਿਵਾਰ ਵਾਲਿਆਂ ਮੁਤਾਬਕ ਸਾਹਿਲ ਉਨ੍ਹਾਂ ਦੀ ਬੇਟੀ ਨਾਲ ਸਾਰੇ ਰਿਸ਼ਤੇ ਖਤਮ ਕਰਨਾ ਚਾਹੁੰਦਾ ਸੀ। ਉਹ ਗਿਫਟ ਕੀਤੇ ਗਏ ਫੋਨ ਦੇ ਪੈਸੇ ਵੀ ਵਾਪਸ ਮੰਗ ਰਿਹਾ ਸੀ ਅਤੇ ਇਸ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਵੀ ਹੋਇਆ।ਪੀੜਤਾ ਦੇ ਪਰਿਵਾਰਕ ਮੈਂਬਰਾਂ ਨੇ ਆਰੋਪ ਲਾਇਆ ਕਿ ਸਾਹਿਲ ਨੇ ਪਹਿਲਾਂ ਆਪਣੇ ਪਿਤਾ ਨਾਲ ਉਨ੍ਹਾਂ ਦੀ ਬੇਟੀ ਨੂੰ ਅਗਵਾਹ ਕੀਤਾ ਸੀ ਅਤੇ ਉਸ ਨਾਲ ਮਾਰ ਕੁੱਟ ਵੀ ਕੀਤੀ। 31 ਦਸੰਬਰ 2017 ਦੀ ਸ਼ਾਮ ਸਾਹਿਲ ਉਨ੍ਹਾਂ ਦੀ ਬੇਟੀ ਨੂੰ ਆਪਣੇ ਨਾਲ ਕਰੋਲਬਾਗ ਲੈ ਗਿਆ। ਕਨਿਸ਼ਕਾ ਦੀ ਮਾਂ ਨੇ ਦੱਸਿਆ ਕਿ ਘਟਨਾ ਤੋਂ ਕੁੱਝ ਦੇਰ ਪਹਿਲਾਂ ਉਸ ਦੀ ਬੇਟੀ ਨੇ ਫੋਨ ਕਰ ਕੇ ਦੱਸਿਆ ਸੀ ਕਿ ਸਾਹਿਲ ਪੈਸੇ ਨਾ ਮਿਲਣ ਦੀ ਵਜ੍ਹਾ ਕਾਰਨ ਉਸ ਨਾਲ ਕੁੱਟ ਮਾਰ ਕਰ ਰਿਹਾ ਹੈ। ਜਿਸ ਤੋਂ ਕੁੱਝ ਹੀ ਦੇਰ ਬਾਅਦ ਪੀੜਤਾ ਦੇ ਪਰਿਵਾਰ ਵਾਲਿਆਂ ਨੂੰ ਪਤਾ ਚੱਲਿਆ ਗਿਆ ਸੀ ਕਿ ਉਨ੍ਹਾਂ ਦੀ ਬੇਟੀ ਚਾਰ ਮੰਜ਼ਿਲਾਂ ਤੋਂ ਹੇਠਾਂ ਡਿੱਗ ਗਈ ਹੈ।

Be the first to comment

Leave a Reply