ਦਿੱਲੀ ਵਾਸੀਆਂ ਨੂੰ ਬੁੱਧਵਾਰ ਦੀ ਸਵੇਰੇ ਸਾਹਮਣਾ ਕਰਨਾ ਪਿਆ ਠੰਡ ਅਤੇ ਧੁੰਦ ਦਾ

ਨਵੀਂ ਦਿੱਲੀ/ਕੋਲਕਾਤਾ— ਦਿੱਲੀ ਵਾਸੀਆਂ ਨੂੰ ਬੁੱਧਵਾਰ ਦੀ ਸਵੇਰੇ ਠੰਡ ਅਤੇ ਧੁੰਦ ਦਾ ਸਾਹਮਣਾ ਕਰਨਾ ਪਿਆ ਅਤੇ ਘੱਟੋ-ਘੱਟ ਤਾਪਮਾਨ 9.6 ਡਿਗਰੀ ਸੈਲਸੀਅਸ ‘ਤੇ ਰਿਹਾ। ਲੋਕਾਂ ਨੂੰ ਪ੍ਰਦੂਸ਼ਣ ਦੀ ਵੀ ਮਾਰ ਝੱਲਣੀ ਪੈ ਰਹੀ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਸਵੇਰੇ 10 ਵਜੇ ਰਾਜਧਾਨੀ ਦੀ ਹਵਾ ਵਿਚਲੀ ਗੁਣਵੱਤਾ ‘ਜ਼ਿਆਦਾ ਖਰਾਬ’ ਦਰਜ ਕੀਤੀ ਗਈ। ਹਵਾ ਦਾ ਗੁਣਵੱਤਾ ਸੂਚਕ ਅੰਕ 339 ‘ਤੇ ਰਿਹਾ।ਓਧਰ ਕੋਲਕਾਤਾ ਵਿਚ ਅਮਰੀਕੀ ਵਣਜ ਦੂਤਘਰ ਦੀ ਹਵਾ ਦੀ ਗੁਣਵੱਤਾ ਅਨੁਸਾਰ ਪ੍ਰਦੂਸ਼ਣ ਦੇ ਤੱਤ (ਪੀ. ਐੱਮ.) ਦਾ ਪੱਧਰ ਦਿੱਲੀ ਦੇ ਚਾਣਕੀਆਪੁਰੀ ਇਲਾਕੇ ਵਿਚ ਮੰਗਲਵਾਰ ਦੁਪਹਿਰ ਤੋਂ ਸ਼ਾਮ 6 ਵਜੇ ਦਰਮਿਆਨ 292 ਤੋਂ 189 ਏ. ਕਿਊ. ਐੱਲ. (ਐਕਸੈਪਟੇਬਲ ਕੁਆਲਿਟੀ ਲਿਮਿਟ) ਦੇ ਦਰਮਿਆਨ ਪਾਇਆ ਗਿਆ, ਜਦ ਕਿ ਕੋਲਕਾਤਾ ਦੇ ਪਾਰਕ ਸਟ੍ਰੀਟ ਵਿਚ ਇਸ ਦੌਰਾਨ ਪ੍ਰਦੂਸ਼ਣ ਦਾ ਪੱਧਰ 272 ਤੋਂ 288 ਏ. ਕਿਊ. ਐੱਲ. ਦੇ ਦਰਮਿਆਨ ਮਾਪਿਆ ਗਿਆ।

Be the first to comment

Leave a Reply