ਦਿੱਲੀ ਹਵਾਈ ਅੱਡੇ ਵਾਂਗ ਅੰਮ੍ਰਿਤਸਰ ਹਵਾਈ ਅੱਡੇ ਤੋਂ ਵੀ ਵੱਖ-ਵੱਖ ਸ਼ਹਿਰਾਂ ਲਈ ਸਰਕਾਰੀ ਬੱਸਾਂ ਚਲਾਈਆਂ ਜਾਣ : ਗੁਮਟਾਲਾ

ਅੰਮ੍ਰਿਤਸਰ 19 ਜੁਲਾਈ- ਪੰਜਾਬ ਸਰਕਾਰ ਨੇ ਦਿੱਲੀ ਹਵਾਈ ਅੱਡੇ ਲਈ ਅੰਮ੍ਰਿਤਸਰ ,ਜਲੰਧਰ,ਲੁਧਿਆਣਾ ,ਪਟਿਆਲਾ ਆਦਿ ਤੋਂ ਜੋ ਪੈਪਸੂ ਕਾਰਪੋਰੇਸ਼ਨ ਦੀਆਂ ਬੱਸਾਂ ਦੀ ਸ਼ੁਰੂਆਤ ਕੀਤੀ ਹੈ, ਉਸਦਾ ਸੁਆਗਤ ਕਰਦੇ ਹੋਏ, ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਅਜਿਹੀ ਬੱਸ ਸੇਵਾ ਅੰਮ੍ਰਿਤਸਰ ਹਵਾਈ ਅੱਡੇ ਤੋਂ ਵੀ ਸ਼ੁਰੂ ਕਰਨ ਦੀ ਵੀ ਮੰਗ ਕੀਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ , ਸੱਭਿਆਚਾਰ ਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਅਤੇ ਲੋਕ ਸਭਾ ਮੈਂਬਰ ਸ.ਗੁਰਜੀਤ ਸਿੰਘ ਔਜਲਾ ਨੂੰ ਲਿਖੇ ਵੱਖ-ਵੱਖ ਪੱਤਰਾਂ ਵਿੱਚ ਮੰਚ ਆਗੂ ਨੇ ਕਿਹਾ ਕਿ ਅੰਮ੍ਰਿਤਸਰ ਹਵਾਈ ਅੱਡੇ ਲਈ ਵੱਖ-ਵੱਖ ਸ਼ਹਿਰਾਂ ਤੋਂ ਮੁਸਾਫ਼ਰ ਤੇ ਉਨ੍ਹਾਂ ਨੂੰ ਛੱਡਣ ਵਾਲੇ ਵੱਡੀ ਗਿਣਤੀ ਵਿੱਚ ਆਉਂਦੇ ਹਨ। ਉਨ੍ਹਾਂ ਨੂੰ  ਜਾਂ ਤਾਂ ਆਪਣੀਆਂ ਗੱਡੀਆਂ ਵਿੱਚ ਜਾਂ ਟੈਕਸੀਆਂ ਵਿੱਚ ਆਉਣਾ ਜਾਣਾ ਪੈਂਦਾ ਹੈ। ਧੁੰਦ, ਮੀਂਹ, ਝੱਖੜ ਤੋਂ ਇਲਾਵਾ ਉਨ੍ਹਾਂ ਨੂੰ ਕਈ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾਪੈਂਦਾ ਹੈ। ਜੇ ਪੈਪਸੂ ਕਾਰਪੋਰੇਸ਼ਨ ਜਾਂ ਪੰਜਾਬ ਰੋਡਵੇਜ਼ ਦੀਆਂ ਵਧੀਆ (ਲਗਜ਼ਰੀ) ਬੱਸਾਂ ਵੱਖ- ਵੱਖ ਸ਼ਹਿਰਾਂ ਨੂੰ ਚੱਲ ਪੈਣ ਜਿਵੇਂ ਕਿ ਦਿੱਲੀ ਨੂੰ ਆਉਂਦੀਆਂ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ ਇਸ ਨਾਲ ਬਹੁਤ ਵੱਡੀ ਰਾਹਤ ਮਿਲ ਜਾਵੇਗੀ ਤੇ ਕਿਰਾਇਆ ਵੀ ਪ੍ਰਾਈਵੇਟ ਬੱਸਾਂ ਨਾਲੋਂ ਤਕਰੀਬਨ ਅੱਧਾ ਦੇਣਾ ਪਵੇਗਾ।

Be the first to comment

Leave a Reply