ਦਿੱਲੀ ਹਾਈ ਕੋਰਟ ਨੇ ਕੇਜਰੀਵਾਲ ਨੂੰ ਲਾਇਆ 5000 ਰੁਪਏ ਜੁਰਮਾਨਾ

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਦਿੱਲੀ ਹਾਈ ਕੋਰਟ ਨੇ ਕੇਜਰੀਵਾਲ ਨੂੰ 5000 ਰੁਪਏ ਜੁਰਮਾਨਾ ਲਾਇਆ ਹੈ। ਇਹ ਜੁਰਮਾਨਾ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਅਰਵਿੰਦ ਕੋਰਜੀਵਾਲ ਵਿਰੁੱਧ ਕੀਤੇ ਮਾਣਹਾਨੀ ਕੇਸ ‘ਚ ਜਵਾਬ ਪੇਸ਼ ਕਰਨ ‘ਚ ਕੀਤੀ ਜਾ ਰਹੀ ਦੇਰੀ ਕਾਰਨ ਕੀਤਾ ਗਿਆ ਹੈ 2015 ‘ਚ ਅਰੁਣ ਜੇਤਲੀ ਨੇ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ 5 ਵੱਡੇ ਨੇਤਾਵਾਂ ਦੇ ਖਿਲਾਫ ਮਾਣਹਾਨੀ ਦਾ ਕੇਸ ਦਰਜ ਕੀਤਾ ਸੀ। ਕੇਜਰੀਵਾਲ ਨੇ ਦੋਸ਼ ਲਾਇਆ ਸੀ ਕਿ ਅਰੁਣ ਜੇਤਲੀ ਨੇ ਦਿੱਲੀ ਜ਼ਿਲਾ ਕ੍ਰਿਕੇਟ ਐਸੋਸੀਏਸ਼ਨ ਦਾ ਮੁਖੀਆ ਰਹਿੰਦੇ ਹੋਏ ਆਪਣੇ 13 ਸਾਲ ਦੇ ਕਾਰਜਕਾਲ ‘ਚ ਭ੍ਰਿਸ਼ਟਾਚਾਰ ਕੀਤਾ ਸੀ। ਇਸੇ ਦੋਸ਼ ਦੇ ਖਿਲਾਫ ਜੇਤਲੀ ਨੇ ਅਰਵਿੰਦ ਕੇਜਰੀਵਾਲ ‘ਤੇ 10 ਕਰੋੜ ਦੇ ਮਾਣਹਾਨੀ ਦਾ ਕੇਸ ਦਰਜਦ ਕੀਤਾ ਸੀ।

Be the first to comment

Leave a Reply