ਦੁਕਾਨਦਾਰ ਨੇ ਗਾਹਕ ਦੇ ਸਿਰ ‘ਤੇ ਲੋਹੇ ਦੀ ਰਾਡ ਮਾਰ ਕੇ ਕਰ ਦਿੱਤਾ ਲਹੂ-ਲੁਹਾਨ

ਜਲੰਧਰ – ਐਤਵਾਰ ਨੂੰ ਭਗਵਾਨ ਵਾਲਮੀਕਿ ਚੌਕ (ਜੋਤੀ ਚੌਕ) ਕੋਲ ਲੱਗਣ ਵਾਲੀ ਕੱਪੜਿਆਂ ਦੀ ਫੜ੍ਹੀ-ਮਾਰਕੀਟ ‘ਚ ਫੜ੍ਹੀ ਲਾਉਣ ਵਾਲੇ ਦੁਕਾਨਦਾਰ ਅਤੇ ਗਾਹਕ ‘ਚ ਝਗੜਾ ਹੋ ਗਿਆ। ਦੁਕਾਨਦਾਰ ਨੂੰ ਇੰਨਾ ਗੁੱਸਾ ਆਇਆ ਕਿ ਉਸਨੇ ਲੋਹੇ ਦੀ ਰਾਡ ਗਾਹਕ ਦੇ ਸਿਰ ‘ਤੇ ਮਾਰ ਕੇ ਲਹੂ-ਲੁਹਾਨ ਕਰ ਦਿੱਤਾ। ਇਸ ਦੌਰਾਨ ਹੰਗਾਮਾ ਹੋਣ ਕਾਰਨ ਟ੍ਰੈਫਿਕ ਜਾਮ ਹੋਣ ਲੱਗਾ। ਇਸ ਮੌਕੇ ਕੋਲ ਹੀ ਨਾਕੇਬੰਦੀ ਕਰ ਕੇ ਖੜ੍ਹੇ ਪੁਲਸ ਜਵਾਨ ਪਹੁੰਚੇ ਅਤੇ ਹਮਲਾ ਕਰਨ ਵਾਲੇ ਨੂੰ ਹਿਰਾਸਤ ਵਿਚ ਲੈ ਕੇ ਥਾਣਾ 4 ਵਿਚ ਲੈ ਗਏ।
ਜ਼ਖਮੀ ਇਲਾਜ ਲਈ ਰਾਮਾ ਮੰਡੀ ਜੌਹਲ ਹਸਪਤਾਲ ਦਾਖਲ ਹੋ ਗਿਆ। ਜ਼ਖਮੀ ਜਵਾਹਰ ਨਿਵਾਸੀ ਗੁਰੂ ਰਵਿਦਾਸ ਚੌਕ ਨੇੜੇ ਕਵਾਰਟਰ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਐਤਵਾਰ ਨੂੰ ਲੱਗਣ ਵਾਲੀ ਕੱਪੜਿਆਂ ਦੀ ਫੜ੍ਹੀ ਤੋਂ ਕੱਪੜੇ ਖਰੀਦਣ ਆਇਆ ਸੀ। ਇਸ ਦੌਰਾਨ ਫੜ੍ਹੀ ਵਾਲੇ ਨੌਜਵਾਨ ਤੋਂ ਉਸਨੇ ਕੋਟ ਦਾ ਰੇਟ ਪੁੱੱਛਿਆ ਤਾਂ ਉਸ ਨੇ 900 ਰੁਪਏ ਦੱਸਿਆ ਪਰ ਉਸ ਦੇ ਦੋਸਤ ਅਸ਼ਰਫ ਨੂੰ ਉਕਤ ਵਿਅਕਤੀ ਨੇ ਪਹਿਲਾਂ 500 ਰੁਪਏ ਕੋਟ ਦੀ ਕੀਮਤ ਦੱਸੀ ਸੀ।
ਜਵਾਹਰ ਨੇ ਦੱਸਿਆ ਕਿ ਉਸ ਨੇ ਵਿਅਕਤੀ ਨੂੰ ਇਸ ਬਾਰੇ ਕਿਹਾ ਤਾਂ ਇਸਦਾ ਵਿਰੋਧ ਕਰਨ ‘ਤੇ ਵਿਅਕਤੀ ਹੱਥੋ-ਪਾਈ ਕਰਨ ਲੱਗਾ ਅਤੇ ਉਸ ਨਾਲ ਮਾਰਕੁੱਟ ਕਰਕੇ ਸਿਰ ‘ਤੇ ਲੋਹੇ ਦੀ ਰਾਡ ਨਾਲ 2 ਵਾਰ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ। ਦੂਜੇ ਪਾਸੇ ਮੁਲਜ਼ਮ ਦਾ ਕਹਿਣਾ ਹੈ ਕਿ ਜਵਾਹਰ ਨੇ ਪਹਿਲਾਂ ਉਸ ਨਾਲ ਗਾਲੀ-ਗਲੋਚ ਕਰਕੇ ਸਾਥੀਆਂ ਸਮੇਤ ਮਾਰਕੁੱਟ ਕੀਤੀ। ਇਸ ਸਬੰਧੀ ਥਾਣਾ 4 ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

Be the first to comment

Leave a Reply