
ਕਾਬੁਲ— ਅਫਗਾਨੀਸਤਾਨ ਦੇ ਤਖਾਰ ਪ੍ਰਾਂਤ ਦੀ ਰਾਜਧਾਨੀ ਤਾਲੁਕਾਨ ਵਿਚ ਇਕ ਦੁਕਾਨ ਵਿਚ ਇਕ ਮੋਟਰ ਸ਼ੈਲ ਫੱਟਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਜਖ਼ਮੀ ਹੋ ਗਏ। ਪੁਲਸ ਬੁਲਾਰੇ ਖਲੀਲ ਆਸਿਰ ਨੇ ਸ਼ਨੀਵਾਰ ਨੂੰ ਸਮਾਚਾਰ ਏਜੰਸੀ ਸਿਨਹੁਆ ਨੂੰ ਦੱਸਿਆ ਕਿ ਵਿਸਫੋਟ ਦੁਪਿਹਰ ਇਕ ਲੁਹਾਰ ਦੀ ਦੁਕਾਨ ਵਿਚ ਹੋਇਆ। ਇੱਥੇ ਇਕ ਵਿਅਕਤੀ ਮੋਟਰ ਸ਼ੈਲ ਵੇਚਣ ਲਈ ਲਿਆਇਆ ਸੀ। ਜਿਸ ਦੇ ਅਚਾਨਕ ਫੱਟ ਜਾਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ। ਆਸਿਰ ਨੇ ਦੱਸਿਆ ਕਿ ਲਾਸ਼ਾਂ ਵਿਚ ਇਕ ਨੌਜਵਾਨ ਸ਼ਾਮਲ ਹੈ। ਜਖ਼ਮੀਆਂ ਨੂੰ ਸ਼ਹਿਰ ਦੇ ਕੋਲ ਹੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।
Leave a Reply
You must be logged in to post a comment.