ਦੁਬਈ ‘ਚ ਵੀ ਲਹਿਰਾਇਆ ਗਿਆ ਭਾਰਤ ਦਾ ਤਿਰੰਗਾ

ਦੁਬਈ— ਭਾਰਤ ਦਾ ਆਜ਼ਾਦੀ ਦਿਹਾੜਾ ਸਿਰਫ ਭਾਰਤ ‘ਚ ਹੀ ਨਹੀਂ ਸਗੋਂ ਹੋਰ ਦੇਸ਼ਾਂ ‘ਚ ਵੀ ਮਨਾਇਆ ਜਾ ਰਿਹਾ ਹੈ। ‘ਸੰਯੁਕਤ ਅਰਬ ਅਮੀਰਾਤ’ ‘ਚ ਵੱਡੀ ਗਿਣਤੀ ‘ਚ ਭਾਰਤੀ ਰਹਿ ਰਹੇ ਹਨ। ਇੱਥੇ ਵੀ ਬਹੁਤ ਉਤਸ਼ਾਹ ਨਾਲ ਭਾਰਤ ਦਾ ਆਜ਼ਾਦੀ ਦਿਹਾੜਾ ਮਨਾਇਆ ਗਿਆ। ਦੁਬਈ ਅਤੇ ਆਬੂ ਧਾਬੀ ਦੀ ਅੰਬੈਸੀ ‘ਚ ਭਾਰਤ ਦਾ ਤਿਰੰਗਾ ਲਹਿਰਾਇਆ ਗਿਆ। ਛੋਟੇ-ਛੋਟੇ ਬੱਚੇ ਭਾਰਤੀ ਪਹਿਰਾਵੇ ‘ਚ ਨਜ਼ਰ ਆ ਰਹੇ ਸਨ ਅਤੇ ਬਹੁਤ ਪਿਆਰੇ ਲੱਗ ਰਹੇ ਸਨ। ਹੱਥਾਂ ‘ਚ ਭਾਰਤੀ ਝੰਡੇ ਫੜ ਕੇ ਝੂਮ ਰਹੇ ਸਨ। ‘ਭਾਰਤ ਮਾਤਾ ਦੀ ਜੈ’ ਦੀ ਗੂੰਜ ਹਰ ਪਾਸੇ ਸੁਣਾਈ ਦੇ ਰਹੀ ਸੀ। ਇਸ ਤੋਂ ਇਲਾਵਾ ਆਬੂ ਧਾਬੀ ਦੇ ਹਵਾਈ ਅੱਡੇ ‘ਤੇ ਭਾਰਤ ਅਤੇ ਪਾਕਿਸਤਾਨ ਦਾ ਆਜ਼ਾਦੀ ਦਿਹਾੜਾ ਸਾਂਝੇ ਤੌਰ ‘ਤੇ ਮਨਾਇਆ ਗਿਆ।
ਜਾਪਾਨ ‘ਚ ਵੀ ਬਹੁਤ ਉਤਸ਼ਾਹ ਨਾਲ ਭਾਰਤ ਦਾ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਚੀਨ, ਆਸਟਰੇਲੀਆ ਅਮਰੀਕਾ ‘ਚ ਵੀ ਇਸ ਖਾਸ ਦਿਨ ਦਾ ਜਸ਼ਨ ਮਨਾਇਆ ਜਾ ਰਿਹਾ ਹੈ।

Be the first to comment

Leave a Reply