ਦੂਜਾ ਟੈਸਟ ਖੇਡਣਗੇ ਰਾਹੁਲ – ਕੋਹਲੀ

ਕੋਲੰਬੋ— ਕਪਤਾਨ ਵਿਰਾਟ ਕੋਹਲੀ ਨੇ ਅੱਜ ਕਿਹਾ ਹੈ ਕਿ ਫਿੱਟ ਹੋ ਚੁੱਕੇ ਕੇ.ਐੱਲ. ਰਾਹੁਲ ਸ਼੍ਰੀਲੰਕਾ ਦੇ ਖਿਲਾਫ ਕੱਲ ਤੋਂ ਸ਼ੁਰੂ ਹੋ ਰਹੇ ਦੂਜੇ ਕ੍ਰਿਕਟ ਟੈਸਟ ‘ਚ ਭਾਰਤੀ ਟੀਮ ‘ਚ ਵਾਪਸੀ ਕਰਨਗੇ। ਰਾਹੁਲ ਵਾਇਰਲ ਬੁਖਾਰ ਦੇ ਕਾਰਨ ਪਹਿਲੇ ਟੈਸਟ ਤੋਂ ਬਾਹਰ ਸਨ। ਸ਼ਿਖਰ ਧਵਨ ਨੇ ਪਹਿਲੀ ਵਾਰੀ ਵਿਚ 190 ਦੌੜਾਂ ਬਣਾਈਆਂ ਸਨ ਜਦਕਿ ਅਭਿਨਵ ਮੁਕੁੰਦ ਨੇ ਦੂਜੀ ਪਾਰੀ ‘ਚ ਕਰੀਅਰ ਦੀਆਂ ਸਰਵਸ਼੍ਰੇਸ਼ਠ 81 ਦੌੜਾਂ ਬਣਾਈਆਂ।ਕੋਹਲੀ ਨੇ ਕਿਹਾ ਕਿ ਕੇ.ਐੱਲ. ਰਾਹੁਲ ਸਾਡੇ ਨਿਯਮਿਤ ਸਲਾਮੀ ਬੱਲੇਬਾਜ਼ ਹਨ। ਮੈਨੂੰ ਲਗਦਾ ਹੈ ਕਿ ਸਲਾਮੀ ਬੱਲੇਬਾਜ਼ਾਂ (ਧਵਨ ਅਤੇ ਮੁਕੁੰਦ) ‘ਚੋਂ ਇਕ ਨੂੰ ਬਾਹਰ ਰਹਿਣਾ ਹੋਵੇਗਾ ਕਿਉਂਕਿ ਰਾਹੁਲ ਨੇ ਪਿਛਲੇ 2 ਸਾਲਾਂ ‘ਚ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਉਹ ਵਾਪਸੀ ਦਾ ਹੱਕਦਾਰ ਹੈ। ਉਨ੍ਹਾਂ ਕਿਹਾ ਕਿ ਅਭਿਆਸ ਦੇ ਬਾਅਦ ਸਾਡੀ ਬੈਠਕ ਹੈ ਅਤੇ ਉਸ ‘ਚ ਹੀ ਸਪੱਸ਼ਟ ਹੋਵੇਗਾ। ਪਰ ਮੇਰੇ ਹਿਸਾਬ ਨਾਲ ਰਾਹੁਲ ਅੰਤਿਮ ਗਿਆਰਾਂ ‘ਚ ਹੋਣਗੇ।

Be the first to comment

Leave a Reply

Your email address will not be published.


*