ਦੂਜੀ ਸੰਸਾਰ ਜੰਗ ਦੇ ਸਿੱਖ ਫੌਜੀਆਂ ਨੂੰ ਸਮਰਪਿਤ ‘ਇਟਲੀ ਵਿੱਚ ਸਿੱਖ ਫੌਜੀ’ ਕਿਤਾਬ ਗੁਰੂ ਨਾਨਕ ਗੁਰਦਵਾਰਾ ਬਰਮਿੰਗਮ ਵਿਖੇ ਰਿਲੀਜ਼ ਕੀਤੀ ਗਈ।

ਲੰਡਨ  –  ਇੱਥੋਂ ਦੇ ਗੁਰੂ ਨਾਨਕ ਗੁਰਦਵਾਰਾ ਸਾਹਿਬ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਯੂਰਪੀ ਪੰਜਾਬੀ ਸੱਥ ਯੂ ਕੇ ਦੇ ਸਹਿਯੋਗ ਨਾਲ ਬਲਵਿੰਦਰ ਸਿੰਘ ਚਾਹਲ ਦੀ ਕਿਤਾਬ “ਇਟਲੀ ਵਿੱਚ ਸਿੱਖ ਫੌਜੀ” ਵੀ ਕਿਤਾਬ ਲੋਕ ਅਰਪਣ ਕੀਤੀ ਗਈ। ਗੁਰਦਵਾਰਾ ਸਾਹਿਬ ਦੇ ਖਚਾ ਖਚ ਭਰੇ ਹੋਏ ਲੈਕਚਰ ਹਾਲ ਪਹਿਲਾਂ ਇਸ ਕਿਤਾਬ ਉੱਪਰ ਖੁੱਲ ਕੇ ਵਿਚਾਰ ਹੋਈ। ਇਟਲੀ ਤੋਂ ਹਰਵਿੰਦਰ ਸਿੰਘ ਨੇ ਬਲਵਿੰਦਰ ਸਿੰਘ ਚਾਹਲ ਦੇ ਖੋਜ ਕਾਰਜ ਬਾਰੇ ਦੱਸਿਆ। ਪ੍ਰਿੰ ਸੁਜਿੰਦਰ ਸਿੰਘ ਸੰਘਾ ਨੇ ਦੱਸਿਆ ਕਿ ਇਸ ਕਿਤਾਬ ਦੀ ਵਿੱਲਖਣਤਾ ਇਹ ਹੈ ਕਿ ਇਸ ਵਿੱਚ ਸਿੱਖ ਫੌਜੀਆਂ ਅਤੇ ਇਟਾਲੀਅਨ ਨਾਗਰਿਕਾਂ ਨਾਲ ਕੀਤੀਆਂ ਮੁਲਾਕਾਤਾਂ ਹਨ। ਸਿੱਖ ਸਕਾਲਰ ਨਰਪਾਲ ਸਿੰਘ ਸ਼ੇਰਗਿੱਲ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਅਜਿਹਾ ਇਤਿਹਾਸ ਲਿਖਿਆ ਜਾਣਾ ਸਾਡੀ ਇੱਕ ਪ੍ਰਾਪਤੀ ਹੈ। ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਜਤਿੰਦਰ ਸਿੰਘ ਨੇ ਹਰ ਤਰਾਂ ਦਾ ਸਹਿਯੋਗ ਦੇਣਾ ਵਾਅਦਾ ਕਰਦੇ ਹੋਏ ਕਿਹਾ ਕਿ ਸਾਡਾ ਮੁੱਖ ਏਜੰਡਾ ਸਿੱਖ ਇਤਿਹਾਸ ਨੂੰ ਸਹੀ ਦਿਸ਼ਾ ਦੇਣਾ ਹੈ। ਮੋਤਾ ਸਿੰਘ ਸਰਾਏ ਨੇ ਬੋਲਦੇ ਹੋਏ ਕਿਹਾ ਕਿ ਬਲਵਿੰਦਰ ਸਿੰਘ ਚਾਹਲ ਨੇ ਜੋ ਕੰਮ ਇਸ ਕਿਤਾਬ ਦੁਆਰਾ ਕੀਤਾ ਹੈ ਉਹ ਇੱਕ ਸੰਸਥਾ ਦੇ ਕੰਮ ਤੋਂ ਵੀ ਬਹੁਤ ਵੱਡਾ ਹੈ। ਜਿਸ ਲਈ ਲੇਖਕ ਦੀ ਜਿੰਨੀ ਵੀ ਸਿਫ਼ਤ ਕੀਤੀ ਜਾਵੇ ਥੋੜੀ ਹੈ। ਲੇਖਕ ਬਲਵਿੰਦਰ ਸਿੰਘ ਚਾਹਲ ਨੇ ਕਿਤਾਬ ਉੱਪਰ ਕੀਤੇ ਕੰਮ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਹੋਰ ਬੁਲਾਰਿਆਂ ਵਿੱਚ ਦਲ ਸਿੰਘ ਢੇਸੀ, ਨਿਰਮਲ ਸਿੰਘ ਕੰਧਾਲਵੀ, ਗੁਰਵਿੰਦਰ ਸਿੰਘ, ਨਛੱਤਰ ਸਿੰਘ, ਹਰਜਿੰਦਰ ਸਿੰਘ ਸੰਧੂ, ਸ੍ਰ ਪ੍ਰੇਮ ਸਿੰਘ ਕਲਸੀ, ਸਰਦੂਲ ਸਿੰਘ ਮਰਵਾਹਾ ਆਦਿ ਮੁੱਖ ਸਨ। ਮੰਚ ਸੰਚਾਲਕ ਦੀ ਭੂਮਿਕਾ ਸੁਵਿੰਦਰ ਸਿੰਘ ਰੰਧਾਵਾ ਨੇ ਬਾਖੂਬੀ ਨਿਭਾਈ।

Be the first to comment

Leave a Reply