ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਸ਼੍ਰੀਲੰਕਾ ਨੇ ਸਲਾਮੀ ਬੱਲੇਬਾਜ਼ ਸਦੀਰਾ ਸਮਰਾਵਿਕਰਮਾ ਤੇ ਦਿਮੁਥ ਕਰੁਣਾਰਤਨੇ ਨੂੰ ਪਾਰੀ ਦੀ ਸ਼ੁਰੂਆਤ ਲਈ ਭੇਜਿਆ

ਨਾਗਪੁਰ-ਇਸ਼ਾਂਤ ਨੇ ਟੀਮ ਦੇ ਕੁਲ 20 ਦੇ ਸਕੋਰ ‘ਤੇ ਸਦੀਰਾ ਨੂੰ ਆਊਟ ਕਰ ਭਾਰਤੀ ਟੀਮ ਨੂੰ ਪਹਿਲੀ ਸਫਲਤਾ ਦਿਵਾਈ। ਉਸ ਤੋਂ ਬਾਅਦ 44 ਦੇ ਸਕੋਰ ‘ਤੇ ਲਾਹਿਰੂ ਥਿਰੀਮਾਨੇ ਨੂੰ ਅਸ਼ਵਿਨ ਨੇ ਬੋਲਡ ਕੀਤਾ, ਜੋ ਕਿ 9 ਦੌੜਾਂ ਬਣਾ ਕੇ ਆਊਟ ਹੋਏ।ਸ਼੍ਰੀਲੰਕਾ ਨੇ ਦੂਜੇ ਟੈਸਟ ਲਈ ਆਪਣੀ ਟੀਮ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ। ਉਥੇ ਹੀ ਭਾਰਤੀ ਟੀਮ ਨੇ ਤਿੰਨ ਬਦਲਾਅ ਕੀਤੇ ਹਨ। ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਕੁਝ ਦਰਦ ਮਹਿਸੂਸ ਹੋ ਰਿਹਾ ਹੈ, ਜਿਸਦੀ ਵਜ੍ਹਾ ਨਾਲ ਉਹ ਟੈਸਟ ਨਹੀਂ ਖੇਡ ਰਹੇ ਹਨ। ਉਨ੍ਹਾਂ ਦੀ ਜਗ੍ਹਾ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੂੰ ਸ਼ਾਮਲ ਕੀਤਾ ਗਿਆ ਹੈ। ਪੁਜਾਰਾ ਇਸ ਸਾਲ ਹੁਣ ਤੱਕ 926 ਦੌੜਾਂ ਬਣਾ ਚੁੱਕੇ ਹਨ। ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਦੇ ਕੋਲ ਵੀ 100 ਵਿਕਟਾਂ ਲੈਣ ਦਾ ਸ਼ਾਨਦਾਰ ਮੌਕਾ ਹੈ। ਉਨ੍ਹਾਂ ਨੇ ਟੈਸਟ ਵਿਚ ਹੁਣ ਤੱਕ 97 ਸ਼ਿਕਾਰ ਕੀਤੇ ਹਨ। ਨਾਗਪੁਰ ਵਿਚ 2008 ਦੇ ਬਾਅਦ ਤੋਂ ਭਾਰਤੀ ਟੀਮ ਨੇ 5 ਟੈਸਟ ਖੇਡੇ ਹਨ ਜਿਨ੍ਹਾਂ ਵਿਚੋਂ ਉਸਨੂੰ ਤਿੰਨ ਵਿਚ ਜਿੱਤ ਮਿਲੀ ਹੈ।Be the first to comment

Leave a Reply