ਦੇਰੀ ਤੋਂ ਬਾਅਦ ਟਰਾਂਸਜੈਂਡਰਜ਼ ਦੇ ਰਾਈਟਸ ਵਾਲਾ ਬਿੱਲ ਸੈਨੇਟ ਵੱਲੋਂ ਮਨਜੂ਼ਰ

ਓਟਵਾ : ਟਰਾਂਸਜੈਂਡਰ ਕੈਨੇਡੀਅਨਾਂ ਦੇ ਮਨੁੱਖੀ ਅਧਿਕਾਰਾਂ ਦੀ ਵੀ ਹੋਰਨਾਂ ਵਾਂਗ ਜਲਦ ਹਿਫਾਜ਼ਤ ਕੀਤੀ ਜਾਇਆ ਕਰੇਗੀ। ਅਜਿਹਾ ਸਰਕਾਰ ਵੱਲੋਂ ਕੈਨੇਡੀਅਨ ਹਿਊਮਨ ਰਾਈਟਸ ਐਕਟ ਵਿੱਚ ਲਿੰਗਕ ਪਛਾਣ ਨੂੰ ਸ਼ਾਮਲ ਕੀਤੇ ਜਾਣ ਦੀ ਕੋਸਿ਼ਸ਼ ਮਗਰੋਂ ਆਖਿਆ ਜਾ ਰਿਹਾ ਹੈ। ਵੀਰਵਾਰ ਦੁਪਹਿਰ ਨੂੰ ਸੈਨੇਟ ਵਿੱਚ ਕੈਨੇਡੀਅਨ ਹਿਊਮਨ ਰਾਈਟਸ ਐਕਟ ਵਿੱਚ ਲਿੰਗਕ ਪਛਾਣ ਨੂੰ ਸ਼ਾਮਲ ਕਰਨ ਦਾ ਮਤਾ ਪਾਸ ਕੀਤਾ ਗਿਆ। ਬਿੱਲ ਸੀ-16, ਨੂੰ ਇੱਕ ਸਾਲ ਤੋਂ ਵੀ ਵੱਧ ਸਮੇਂ ਪਹਿਲਾਂ ਪੇਸ਼ ਕੀਤਾ ਗਿਆ ਸੀ, ਇਸ ਤਹਿਤ ਲਿੰਗਕ ਪਛਾਣ ਤੇ ਪ੍ਰਗਟਾਵੇ ਕਾਰਨ ਕਿਸੇ ਨਾਲ ਵਿਤਕਰਾ ਕਰਨਾ ਕੈਨੇਡੀਅਨ ਕਾਨੂੰਨ ਤਹਿਤ ਮਨ੍ਹਾਂ ਹੈ। ਜਿ਼ਕਰਯੋਗ ਹੈ ਕਿ ਐਮਪੀਜ਼ ਨੇ ਪਿਛਲੇ ਸਾਲ ਨਵੰਬਰ ਵਿੱਚ ਇਸ ਦੇ ਪੱਖ ਵਿੱਚ ਵੋਟ ਪਾਈ ਸੀ ਤੇ ਇਸ ਨੂੰ ਸੈਨੇਟ ਕੋਲ ਭੇਜ ਦਿੱਤਾ ਸੀ। ਜਿੱਥੇ ਸੈਨੇਟਰਜ਼ ਨੇ ਇਸ ਸਬੰਧ ਵਿੱਚ ਕੁੱਝ ਚਿੰਤਾਵਾਂ ਪ੍ਰਗਟਾਈਆਂ ਸਨ। ਇਸ ਤਹਿਤ ਲਿੰਗਕ ਪਛਾਣ ਜਾਂ ਪ੍ਰਗਟਾਵੇ ਦੇ ਅਧਾਰ ਉੱਤੇ ਗੁੱਸੇ ਵਾਲੇ ਮਾਹੌਲ ਵਿੱਚ ਜੇ ਟਰਾਂਸਜੈਂਡਰਜ਼ ਖਿਲਾਫ ਨਫਰਤ ਤਹਿਤ ਕੋਈ ਪ੍ਰਚਾਰ ਜਾਂ ਕਾਰਵਾਈ ਕੀਤੀ ਜਾਂਦੀ ਹੈ ਤਾਂ ਇਸ ਨੂੰ ਹੇਟ ਕ੍ਰਾਈਮ ਮੰਨਦਿਆਂ ਹੋਇਆਂ ਕਾਰਵਾਈ ਕੀਤੀ ਜਾਵੇਗੀ।

Be the first to comment

Leave a Reply

Your email address will not be published.


*