ਦੇਸ਼ ਦੀਆਂ ਰੱਖਿਆਂ ਸੈਨਾਵਾਂ ਨੂੰ ਸਰਹੱਦਾਂ ਦੀ ਰਾਖੀ ਕਰਨ ਦੇ ਸਮਰੱਥ ਦੱਸਿਆ

ਮੋਗਾ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਨੇ ਦੱਸਿਆ ਕਿ ਦੇਸ਼ ਦੇ ਸਨਮੁੱਖ ਇਸ ਸਮੇਂ ਬਾਹਰੀ ਸ਼ਕਤੀਆਂ ਤੋਂ ਗੰਭੀਰ ਚੁਣੌਤੀਆਂ ਹਨ ਪਰ ਦੇਸ਼ ਨੂੰ ਆਪਣੇ ਬਹਾਦਰ ਫੌਜੀਆਂ ਤੇ ਪੁਰਾ ਮਾਣ ਹੈ ਜੋ ਕਿਸੇ ਵੀ ਦੁਸ਼ਮਣ ਨੂੰ ਦੇਸ਼ ਦੀਆਂ ਸਰਹੱਦਾਂ ਵੱਲ ਅੱਖ ਚੁੱਕਣ ਦੀ ਆਗਿਆ ਨਹੀਂ ਦੇਣਗੇ।
ਸ੍ਰੀ ਸੁਨੀਲ ਜਾਖੜ ਅੱਜ ਇੱਥੇ ਸਰਕਟ ਹਾਉਸ ਵਿਖੇ ਪੱਤਰਕਾਰਾਂ ਨਾਲ ਗੱਲ-ਬਾਤ ਕਰ ਰਹੇ ਸਨ। ਉਹ ਇੱਥੇ ਜ਼ਿਲ੍ਹੇ ਦੇ ਪਿੰਡ ਤਲਵੰਡੀ ਮੱਲੀਆਂ ਦੇ ਸ਼ਹੀਦ ਫੌਜੀ ਜਸ਼ਪ੍ਰੀਤ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸਨ। ਜਸਪ੍ਰੀਤ ਸਿੰਘ ਜੰਮੂ ਕਸ਼ਮੀਰ ਦੇ ਨੌਸ਼ਹਿਰਾ ਸੈਕਟਰ ਵਿੱਚ ਦੇਸ਼ ਵਿਰੋਧੀ ਤਾਕਤਾਂ ਨਾਲ ਲੜਦਿਆਂ ਸ਼ਹੀਦ ਹੋ ਗਏ ਸਨ। ਉਨ੍ਹਾਂ ਨੇ ਪ੍ਰੀਵਾਰ ਨਾਲ ਗਹਿਰੀ ਸੰਵੇਦਨਾਂ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਆਰਥਿਕ ਮਦਦ ਦੇਣ ਦੇ ਨਾਲ-ਨਾਲ ਪ੍ਰੀਵਾਰ ਦੇ ਇੱਕ ਜੀਅ ਨੂੰ ਪੰਜਾਬ ਪੁਲਿਸ ਵਿੱਚ ਨੌਕਰੀ ਵੀ ਦਿੱਤੀ ਜਾਵੇਗੀ।
ਸ੍ਰੀ ਜਾਖੜ ਨੇ ਕਿਹਾ ਕਿ ਪਹਿਲਾਂ ਪਾਕਿਸਤਾਨ ਵੱਲੋਂ ਹੀ ਦੇਸ ਵਿੱਚ ਅਸਥਰਿਤਾ ਦੀਆਂ ਕੋਸ਼ੀਸਾਂ ਕੀਤੀਆਂ ਜਾਂਦੀਆਂ ਸਨ ਪਰ ਹੁਣ ਚੀਨ ਵੀ ਉਸਦਾ ਜੋੜੀਦਾਰ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਬੇਸ਼ਕ ਅਜਿਹੇ ਹਾਲਤਾਂ ਵਿੱਚ ਸਾਡੀਆਂ ਸੈਨਾਵਾਂ ਸਰਹੱਦਾਂ ਦੀ ਰਾਖੀ ਲਈ ਸਮਰੱਥ ਹਨ ਪਰ ਦੇਸ਼ ਅੰਦਰ ਅੰਦਰੂਨੀ ਮੁਹਾਜ ਤੇ ਸਮੂਹ ਨਾਗਰਿਕਾਂ ਨੂੰ ਦੇਸ਼ ਵਿਰੋਧੀ ਤਾਕਤਾਂ ਦੀਆਂ ਕੋਝੀਆਂ ਚਾਲਾਂ ਤੋਂ ਹਮੇਸਾਂ ਸੁਚੇਤ ਰਹਿਣ ਦੀ ਜਰੂਰਤ ਹੈ।

Be the first to comment

Leave a Reply